ਪੁਰਸ਼ ਯਾਤਰੀ ਨੇ ਜਹਾਜ਼ ਦੇ ਅੰਦਰ ਲੈਟਰੀਨ ਅਤੇ ਪਿਸ਼ਾਬ ਕੀਤਾ
ਨਵੀਂ ਦਿੱਲੀ, 27 ਜੂਨ, ਦੇਸ਼ ਕਲਿਕ ਬਿਊਰੋ :
ਮੁੰਬਈ-ਦਿੱਲੀ ਏਅਰ ਇੰਡੀਆ ਦੀ ਉਡਾਣ 'ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਦਿੱਲੀ ਪੁਲਿਸ ਨੇ IGI ਹਵਾਈ ਅੱਡੇ 'ਤੇ ਪਹੁੰਚਣ 'ਤੇ ਇੱਕ ਪੁਰਸ਼ ਯਾਤਰੀ ਨੂੰ ਜਹਾਜ਼ ਦੇ ਅੰਦਰ ਲੈਟਰੀਨ ਅਤੇ ਪਿਸ਼ਾਬ ਕਰਨ ਅਤੇ ਦੂਜੇ ਯਾਤਰੀਆਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਐਫਆਈਆਰ ਦੇ ਅਨੁਸਾਰ, 24 ਜੂਨ ਨੂੰ, ਮੁੰਬਈ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ‘ਚ ਸਵਾਰ ਇੱਕ ਯਾਤਰੀ ਰਾਮ ਸਿੰਘ ਨੇ ਜਹਾਜ਼ ਦੇ ਅੰਦਰ 9ਵੀਂ ਕਤਾਰ ਵਿੱਚ ਬੈਠੇ ਲੋਕਾਂ 'ਤੇ ਲੈਟਰੀਨ ਕੀਤੀ, ਪਿਸ਼ਾਬ ਕੀਤਾ ਅਤੇ ਥੁੱਕਿਆ। ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਦੇ ਰਹਿਣ ਵਾਲੇ ਸਿੰਘ ਨੂੰ ਬਾਅਦ ਵਿਚ ਸਥਾਨਕ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ।ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਇਸ ਦੁਰਵਿਹਾਰ ਨੂੰ ਫਲਾਈਟ ਦੇ ਕੈਬਿਨ ਕਰੂ ਦੁਆਰਾ ਦੇਖਿਆ ਗਿਆ ਅਤੇ ਬਾਅਦ ਵਿੱਚ ਇੱਕ ਜ਼ੁਬਾਨੀ ਚੇਤਾਵਨੀ ਜਾਰੀ ਕੀਤੀ ਗਈ ਅਤੇ ਯਾਤਰੀ ਨੂੰ ਆਲੇ ਦੁਆਲੇ ਦੇ ਯਾਤਰੀਆਂ ਤੋਂ ਵੱਖ ਕਰ ਦਿੱਤਾ ਗਿਆ।ਇਸ ਘਟਨਾ ਨੇ ਜਹਾਜ਼ ਵਿਚ ਸਵਾਰ ਹੋਰ ਕਈ ਯਾਤਰੀਆਂ ਵਿਚ ਹਲਚਲ ਮਚਾ ਦਿੱਤੀ।ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਦੇ ਕਪਤਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਦਿੱਲੀ ਪੁਲਸ ਨੇ ਆਈਜੀਆਈ ਪੁਲਸ ਸਟੇਸ਼ਨ 'ਚ ਆਈਪੀਸੀ ਦੀ ਧਾਰਾ 294 ਅਤੇ 510 ਦੇ ਤਹਿਤ ਮਾਮਲਾ ਦਰਜ ਕੀਤਾ ਹੈ।ਬਾਅਦ ਵਿੱਚ ਇੱਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਸਨੂੰ ਜ਼ਮਾਨਤ ਦੇ ਦਿੱਤੀ। ਇਸ ਮਾਮਲੇ 'ਚ ਹੋਰ ਜਾਣਕਾਰੀ ਅਤੇ ਸਬੂਤ ਇਕੱਠੇ ਕਰਨ ਲਈ ਜਾਂਚ ਜਾਰੀ ਹੈ।