ਨਵੀਂ ਦਿੱਲੀ, 26 ਜੂਨ, ਦੇਸ਼ ਕਲਿਕ ਬਿਊਰੋ :
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਉਹ ਜੰਮੂ ਯੂਨੀਵਰਸਿਟੀ ਦੇ ਜਨਰਲ ਜ਼ੋਰਾਵਰ ਸਿੰਘ ਆਡੀਟੋਰੀਅਮ ਵਿੱਚ ਸੁਰੱਖਿਆ ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਇਹ ਪ੍ਰੋਗਰਾਮ ਸਵੇਰੇ 10.30 ਵਜੇ ਤੋਂ ਸ਼ੁਰੂ ਹੋਵੇਗਾ। ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਦੱਸਿਆ ਕਿ ਇਸ ਸੰਮੇਲਨ 'ਚ 1500 ਵਿਸ਼ੇਸ਼ ਲੋਕਾਂ ਨੂੰ ਬੁਲਾਇਆ ਗਿਆ ਹੈ। ਇਨ੍ਹਾਂ ਵਿੱਚ ਫੌਜ ਦੇ ਅਧਿਕਾਰੀ, ਰੱਖਿਆ ਮਾਹਿਰ, ਥਿੰਕ ਟੈਂਕ ਅਤੇ ਰੱਖਿਆ ਪੱਤਰਕਾਰ ਸ਼ਾਮਲ ਹਨ। ਪ੍ਰੋਗਰਾਮ 'ਚ ਰੱਖਿਆ ਮੰਤਰੀ ਮੋਦੀ ਸਰਕਾਰ ਵੱਲੋਂ ਰੱਖਿਆ ਖੇਤਰ 'ਚ ਕੀਤੇ ਗਏ ਕੰਮਾਂ ਬਾਰੇ ਦੱਸਣਗੇ।ਰੱਖਿਆ ਮੰਤਰੀ ਤ੍ਰਿਕੁਟਾ ਨਗਰ ਸਥਿਤ ਭਾਜਪਾ ਹੈੱਡਕੁਆਰਟਰ ਦਾ ਵੀ ਦੌਰਾ ਕਰਨਗੇ। ਇੱਥੇ ਉਹ ਪਾਰਟੀ ਆਗੂਆਂ ਨਾਲ ਮੀਟਿੰਗ ਕਰਨਗੇ ਅਤੇ ਸਿਆਸੀ ਸਥਿਤੀ 'ਤੇ ਚਰਚਾ ਕਰਨਗੇ।