ਨਵੀਂ ਦਿੱਲੀ, 24 ਜੂਨ, ਦੇਸ਼ ਕਲਿੱਕ ਬਿਓਰੋ :
ਕਾਂਗਰਸ ਨੇ ਸੰਗਠਨ ਵਿੱਚ ਫੇਰਬਦਲ ਕਰਨ ਤੋਂ ਪਹਿਲਾਂ ਪਾਰਟੀ ਸਕੱਤਰਾਂ ਤੋਂ ਪਿਛਲੇ 6 ਮਹੀਨਿਆਂ ਵਿੱਚ ਆਪਣੇ ਆਪਣੇ ਵਿਭਾਗਾਂ ਵਿੱਚ ਕੀਤੇ ਗਏ ਕੰਮਾਂ ਦੀ ਰਿਪੋਰਟ ਸੌਪਣ ਨੂੰ ਕਿਹਾ ਹੈ। ਇਕ ਸੂਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਸੰਬਰ 2022 ਤੋਂ ਇਸ ਸਾਲ ਮਈ ਤੱਕ ਸਾਰੇ ਸਕੱਤਰਾਂ ਦੇ ਕੰਮਾਂ ਦੀ ਸਮੀਖਿਆ ਕਰ ਰਹੇ ਹਨ।
ਸੂਤਰਾਂ ਨੇ ਕਿਹਾ, ਰਿਪੋਰਟ ਇਸ ਗੱਲ ਨਾਲ ਸਬੰਧਤ ਹੈ ਕਿ ਪਿਛਲੇ ਛੇ ਮਹੀਨਿਆਂ ਵਿੱਚ ਸਕੱਤਰਾਂ ਨੇ ਆਪਣੇ ਸਬੰਧਿਤ ਸੂਬਿਆਂ ਵਿੱਚ ਸੰਗਠਨ ਕੰਮਾਂ ਲਈ ਜਾਂ ਦਿੱਲੀ ਤੋਂ ਪਾਰਟੀ ਵੱਲੋਂ ਦਿੱਤੇ ਗਏ ਕਿਸੇ ਅਸਾਈਨਮੈਂਟ ਉਤੇ ਕਿੰਨੇ ਦਿਨ ਲਗਾਏ।
ਸੂਤਰਾਂ ਨੇ ਅੱਗੇ ਕਿਹਾ ਕਿ 20 ਜੂਨ ਨੂੰ ਸਾਰੇ ਸਕੱਤਰਾਂ ਨਾਲ ਇਕ ਫਾਰਮ ਸਾਂਝਾ ਕੀਤਾ ਗਿਆ ਸੀ ਅਤੇ ਉਨ੍ਹਾਂ ਡਿਟੇਲ ਭਰਕੇ ਕਾਂਗਰਸ ਮੁੱਖ ਦਫ਼ਤਰ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਸਨ।
ਸੂਤਰਾਂ ਨੇ ਕਿਹਾ ਪਾਰਟੀ ਆਗੂ ਵੱਲੋਂ ਸਕੱਤਰਾਂ ਤੋਂ ਬਿਓਰਾ ਮੰਗਿਆਂ ਜਾਣਾ ਕਈ ਆਗੂਆਂ ਦਾ ਭਵਿੱਖ ਤੈਅ ਕਰੇਗਾ।
(ਆਈਏਐਨਐਸ)