ਨਵੀਂ ਦਿੱਲੀ, 24 ਜੂਨ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੇ ਆਖਰੀ ਦਿਨ ਰੋਨਾਲਡ ਰੀਗਨ ਸੈਂਟਰ ਵਿਖੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਪੀਐਮ ਨੇ ਕਿਹਾ ਕਿ ਇੱਥੇ ਮੈਂ ਭਾਰਤ ਦੇ ਹਰ ਕੋਨੇ ਤੋਂ ਲੋਕਾਂ ਨੂੰ ਦੇਖ ਸਕਦਾ ਹਾਂ। ਤੁਸੀਂ ਬਹੁਤ ਦੂਰੋਂ ਇੱਥੇ ਆਏ ਹੋ। ਇੰਝ ਲੱਗਦਾ ਹੈ ਜਿਵੇਂ ਮਿੰਨੀ ਇੰਡੀਆ ਉੱਮੜਿਆ ਹੋਇਆ ਹੈ। ਮੈਂ ਤੁਹਾਨੂੰ ਅਮਰੀਕਾ ਵਿੱਚ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਸੁੰਦਰ ਤਸਵੀਰ ਦਿਖਾਉਣ ਲਈ ਵਧਾਈ ਦਿੰਦਾ ਹਾਂ।ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 3 ਦਿਨਾਂ ਵਿੱਚ ਮੈਂ ਜੋਅ ਬਾਇਡੇਨ ਨਾਲ ਕਈ ਮੁੱਦਿਆਂ 'ਤੇ ਗੱਲ ਕੀਤੀ। ਮੈਂ ਤਜ਼ਰਬੇ ਤੋਂ ਕਹਿੰਦਾ ਹਾਂ ਕਿ ਬਾਇਡੇਨ ਇੱਕ ਤਜਰਬੇਕਾਰ ਅਨੁਭਵੀ ਨੇਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਐੱਚ-1ਬੀ ਵੀਜ਼ਾ ਅਮਰੀਕਾ 'ਚ ਹੀ ਰੀਨਿਊ ਕੀਤਾ ਜਾਵੇਗਾ। ਤੁਹਾਨੂੰ ਇਸ ਲਈ ਬਾਹਰ ਜਾਣ ਦੀ ਲੋੜ ਨਹੀਂ ਹੈ। ਪੀਐਮ ਨੇ ਕਿਹਾ ਕਿ ਜਿਸ ਤਰ੍ਹਾਂ ਖਾਣੇ ਤੋਂ ਬਾਅਦ ਸਵੀਟ ਡਿਸ਼ ਮਿਲਦੀ ਹੈ, ਉਸੇ ਤਰ੍ਹਾਂ ਤੁਹਾਡੇ ਨਾਲ ਗੱਲ ਕਰਨਾ ਇੱਕ ਮਿੱਠੀ ਡਿਸ਼ ਸੀ ਜੋ ਮੈਂ ਖਾ ਕੇ ਜਾ ਰਿਹਾ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਨੀਵਾਰ ਤੋਂ ਦੋ ਦਿਨਾਂ ਮਿਸਰ ਦੌਰੇ ਦੀ ਸ਼ੁਰੂਆਤ ਕਰ ਰਹੇ ਹਨ। ਮੋਦੀ ਚਾਰ ਦਿਨਾਂ ਦੇ ਅਮਰੀਕਾ ਦੌਰੇ ਤੋਂ ਸਿੱਧੇ ਮਿਸਰ ਦੀ ਰਾਜਧਾਨੀ ਕਾਹਿਰਾ ਪਹੁੰਚਣਗੇ। ਮੋਦੀ ਦੀ ਇਸ ਫੇਰੀ ਨੂੰ ਦੁਵੱਲੇ ਵਪਾਰ ਦੇ ਲਿਹਾਜ਼ ਨਾਲ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।