ਨਵੀਂ ਦਿੱਲੀ,18 ਜੂਨ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 18 ਜੂਨ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਮਨ ਕੀ ਬਾਤ ਦਾ 102ਵਾਂ ਐਪੀਸੋਡ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ 'ਮਨ ਕੀ ਬਾਤ' ਹਰ ਮਹੀਨੇ ਦੇ ਆਖਰੀ ਐਤਵਾਰ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਵਾਰ 25 ਜੂਨ ਆਖਰੀ ਐਤਵਾਰ ਹੈ ਪਰ ਪ੍ਰਧਾਨ ਮੰਤਰੀ ਮੋਦੀ ਉਸ ਦੌਰਾਨ ਅਮਰੀਕਾ ਦੇ ਦੌਰੇ 'ਤੇ ਹੋਣਗੇ। ਇਸੇ ਲਈ 'ਮਨ ਕੀ ਬਾਤ' ਇਸ ਵਾਰ ਇਕ ਹਫ਼ਤਾ ਪਹਿਲਾਂ ਟੈਲੀਕਾਸਟ ਕੀਤਾ ਜਾਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ 102ਵੇਂ ਐਪੀਸੋਡ ਦਾ ਟੈਲੀਕਾਸਟ ਰਾਮਪੁਰ ਲਈ ਖਾਸ ਹੋਣ ਜਾ ਰਿਹਾ ਹੈ। ਇਸ ਵਾਰ 'ਮਨ ਕੀ ਬਾਤ' ਪ੍ਰੋਗਰਾਮ 'ਚ ਪਰਦੇ 'ਤੇ ਮੁਸਲਿਮ ਔਰਤਾਂ ਵੀ ਨਜ਼ਰ ਆਉਣਗੀਆਂ। ਇਸ ਦੇ ਲਈ ਰਾਮਪੁਰ ਨਗਰ ਵਿਧਾਨ ਸਭਾ ਦੀ ਚੋਣ ਕੀਤੀ ਗਈ ਹੈ। ਜਿਸ ਦਾ ਇੰਚਾਰਜ ਭਾਜਪਾ ਵਿਧਾਇਕ ਆਕਾਸ਼ ਸਕਸੈਨਾ ਅਤੇ ਭਾਜਪਾ ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਕੁੰਵਰ ਵਾਸਿਤ ਅਲੀ ਨੂੰ ਬਣਾਇਆ ਗਿਆ ਹੈ।