ਇੰਫਾਲ, 15 ਜੂਨ :
ਮਣੀਪੁਰ ਵਿੱਚ ਲਗਾਤਾਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੀ ਦੇਰ ਰਾਤ ਨੂੰ ਭੀੜ ਨੇ ਕੇਂਦਰੀ ਮੰਤਰੀ ਦੇ ਘਰ ਨੂੰ ਅੱਗ ਲਗਾ ਦਿੱਤੀ। ਕੇਂਦਰੀ ਮੰਤਰੀ ਆਰ ਕੇ ਰੰਜਨ ਸਿੰਘ ਦੇ ਘਰ ਨੂੰ ਭੀੜ ਨੇ ਅੱਗ ਲਗਾ ਦਿੱਤੀ। ਇਸ ਮੌਕੇ ਕੇਂਦਰੀ ਮੰਤਰੀ ਘਰ ਨਹੀਂ ਸਨ। ਇਸ ਸਬੰਧੀ ਕੇਂਦਰੀ ਮੰਤਰੀ ਆਰ ਕੇ ਰੰਜਨ ਸਿੰਘ ਨੇ ਕਿਹਾ ਕਿ ਮੈਂ ਇਸ ਸਮੇਂ ਕੰਮ ਲਈ ਕੇਰਲ ਵਿੱਚ ਹਾਂ। ਸ਼ੁੱਕਰ ਹੈ ਕਿ ਮੇਰੇ ਇੰਫਾਲ ਸਥਿਤ ਘਰ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਭੀੜ ਪੈਟਰੋਲ ਬੰਬ ਲੈ ਕੇ ਆਏ ਅਤੇ ਮੇਰੇ ਘਰ ਨੂੰ ਨੁਕਸ਼ਾਨ ਪਹੁੰਚਾਇਆ ਹੈ। ਉਨ੍ਹਾਂ ਹਿੰਸਾ ਉਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਮੇਰੇ ਗ੍ਰਹਿ ਰਾਜ ਵਿਚ ਜੋ ਹੋ ਰਿਹਾ ਹੈ ਉਸਨੂੰ ਦੇਖਕੇ ਬਹੁਤ ਦੁੱਖ ਹੁੰਦਾ ਹੈ। ਮੈਂ ਹੁਣ ਵੀ ਸ਼ਾਂਤੀ ਦੀ ਅਪੀਲ ਕਰਦਾ ਹਾਂ।