ਨਵੀਂ ਦਿੱਲੀ, 12 ਜੂਨ :
ਸੁਪਰੀਮ ਕੋਰਟ ਦੇ ਇਕ ਵਕੀਲ ਨੇ ‘ਅੱਤਵਾਦੀਆਂ’ ਅਤੇ ਸਿੱਖਿ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੀ ਤਾਰੀਫ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅੰਮ੍ਰਿਤਸਰ ਖਿਲਾਫ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵਕੀਲ ਵਿਨੀਤ ਜਿੰਦਲ ਨੇ ਆਪਣੀ ਸ਼ਿਕਆੲਤ ਵਿੱਚ ਲਿਖਿਆ ਹੈ, ਐਸਜੀਪੀਸੀ ਅੰਮ੍ਰਿਤਸਰ ਨੇ ਅੱਤਵਾਦੀ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਸੰਸਥਾਪਕ ਕੁਲਵੰਤ ਸਿੰਘ, ਜਿਸ ਨੂੰ ਮਹਿੰਗਾ ਸਿੰਘ ਬੱਬਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੀ ਪ੍ਰਸ਼ੰਸਾ ਕਰਦੇ ਹੋਏ ਟਵੀਟ ਕੀਤਾ ਹੈ। ਦੋਵਾਂ ਨੂੰ ਅੱਤਵਾਦੀ ਅਤੇ ਅੱਤਵਾਦੀ ਸੰਗਠਨਾਂ ਐਲਾਨਿਆ ਗਿਆ ਹੈ।
ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ, ਐਸਜੀਪੀਸੀ ਨੇ ਉਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਵੀ ਕਿਹਾ ਹੈ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੇਸ਼ ਦੇ ਹਜ਼ਾਰਾਂ ਬੇਦੋਸ਼ੇ ਨਾਗਰਿਕਾਂ ਨੂੰ ਮਾਰਿਆ ਹੈ। ਇਹ ਅਪਰਾਧ ਹੈ ਕਿਉਂਕਿ ਐਸਜੀਪੀਸੀ ਜਾਣ ਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਅਪਮਾਨਿਤ ਕਰਨ ਅਤੇ ਭਾਈਚਾਰੇ ਨੂੰ ਇਕ ਦੂਜੇ ਖਿਲਾਫ ਭੜਕਾਉਣ ਦਾ ਇਰਾਦਾ ਰੱਖਦੀ ਹੈ।
ਉਨ੍ਹਾਂ ਐਸਜੀਪੀਸੀ ਅੰਮ੍ਰਿਤਸਰ ਦੇ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਰਨ ਅਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
-ਆਈਏਐਨਐਸ