ਧਨਬਾਦ, 29 ਮਈ :
ਹਾਵੜਾ-ਨਵੀਂ ਦਿੱਲੀ ਰੇਲ ਮਾਰਗ ਉਤੇ ਧਨਬਾਦ ਗੋਮੀ ਦੇ ਵਿੱਚ ਨਿਚਿਤਪੁਰ ਰੇਲ ਫਾਟਕ ਉਤੇ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਆਈ ਹੈ। ਇੱਥੇ ਹਾਈਟੇਂਸ਼ਨ ਤਾਰ ਦੀ ਚਪੇਟ ਵਿੱਚ ਆਉਣ ਨਾਲ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਦਰਜਨ ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਮ੍ਰਿਤਕਾਂ ਅਤੇ ਜ਼ਖਮੀਆਂ ਵਿੱਚ ਤਮਾਮ ਲੋਕ ਠੇਕਾ ਮਜ਼ਦੂਰ ਹਨ। ਇਹ ਲੋਕ ਰੇਲਵੇ ਲਾਈਨ ਉਤੇ ਪੋਲ ਲਗਾ ਰਹੇ ਸਨ। ਇਸ ਦੌਰਾਨ ਪੋਲ 25 ਹਜ਼ਾਰ ਵੋਲਟ ਦੇ ਹਾਈਟੇਂਸ਼ਨ ਤਾਰ ਨਾਲ ਸੰਪਰਕ ਵਿੱਚ ਆ ਗਿਆ। ਪਲ ਭਰ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੇ ਬਾਅਦ ਕਈ ਰੇਲ ਗੱਡੀਆਂ ਨੂੰ ਵੱਖ ਵੱਖ ਸਟੇਸ਼ਨਾਂ ਉਤੇ ਰੋਕਿਆ ਗਿਆ।
(ਆਈਏਐਨਐਸ)