ਨਵੀਂ ਦਿੱਲੀ,27 ਮਈ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੌਜੂਦਾ ਸ਼ਾਸਨ ਦੇ 9 ਸਾਲ ਪੂਰੇ ਹੋਣ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅੱਜ ਦਿੱਲੀ ਦੇ ਵਿਗਿਆਨ ਭਵਨ 'ਚ ਇਕ ਰੋਜ਼ਾ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਗਿਆਨ ਭਵਨ ਵਿੱਚ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ।ਇਸ ਪ੍ਰੋਗਰਾਮ ਵਿੱਚ ਕੇਂਦਰ ਸਰਕਾਰ ਦੇ ਸੀਨੀਅਰ ਮੰਤਰੀ ਹਿੱਸਾ ਲੈਣਗੇ। ਇਸ ਸੰਮੇਲਨ 'ਚ ਸਰਕਾਰ ਦੇ ਕੰਮਕਾਜ 'ਤੇ ਚਰਚਾ ਕੀਤੀ ਜਾਵੇਗੀ। ਸਰਕਾਰ ਨੇ ਇਸ ਕਨਕਲੇਵ ਦਾ ਥੀਮ ‘ਸੇਵਾ ਸੁਸ਼ਾਸਨ ਅਤੇ ਗਰੀਬ ਕਲਿਆਣ’ ਰੱਖਿਆ ਹੈ। ਪ੍ਰੋਗਰਾਮ ਸਵੇਰੇ 11:30 ਵਜੇ ਸ਼ੁਰੂ ਹੋਵੇਗਾ।ਇਸ ਤੋਂ ਬਾਅਦ ਤਿੰਨ ਥੀਮੈਟਿਕ ਸੈਸ਼ਨ ਹੋਣਗੇ।ਪਹਿਲੇ ਥੀਮ ਵਿੱਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ ਜਾਣਗੀਆਂ। ਇਸ ਦਾ ਥੀਮ ‘ਇੰਡੀਆ ਸਰਜਿੰਗ ਅਹੇਡ’ ਰੱਖਿਆ ਗਿਆ ਹੈ। ਦੂਜਾ ਵਿਸ਼ਾ ਹੈ ‘ਜਨ ਜਨ ਕਾ ਵਿਸ਼ਵਾਸ’। ਇਸ ਵਿੱਚ ਸਿਹਤ ਖੇਤਰ ਨਾਲ ਸਬੰਧਤ ਮਾਹਿਰ ਆਪਣੀ ਰਾਏ ਰੱਖਣਗੇ। ਤੀਜਾ ਅਤੇ ਆਖਰੀ ਸੈਸ਼ਨ ਨੌਜਵਾਨਾਂ ਨਾਲ ਸਬੰਧਤ ਹੈ, ਜਿਸ ਦਾ ਵਿਸ਼ਾ ‘ਯੁਵਾ ਸ਼ਕਤੀ’ ਹੈ।ਇਸ ਮੌਕੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਆਧਾਰਿਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਪ੍ਰੋਗਰਾਮ ਦੀ ਸਮਾਪਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਭਾਸ਼ਣ ਨਾਲ ਹੋਵੇਗੀ।