ਨਵੀਂ ਦਿੱਲੀ, 25 ਮਈ, ਦੇਸ਼ ਕਲਿਕ ਬਿਊਰੋ :
ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਬਾਅਦ ਕਰਨਾਟਕ ਦੇ ਡੀਜੀਪੀ ਪ੍ਰਵੀਨ ਸੂਦ ਨੂੰ ਸੀਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਅੱਜ ਉਹ ਆਪਣਾ ਅਹੁਦਾ ਸੰਭਾਲਣਗੇ। ਸੂਦ, ਜੋ 1986 ਬੈਚ ਦੇ ਆਈਪੀਐਸ ਅਧਿਕਾਰੀ ਹਨ, ਦੋ ਸਾਲਾਂ ਲਈ ਇਹ ਅਹੁਦਾ ਸੰਭਾਲਣਗੇ। ਉਹ ਮਈ 2024 ਵਿੱਚ ਸੇਵਾਮੁਕਤ ਹੋ ਰਹੇ ਹਨ ਪਰ ਇਸ ਨਿਯੁਕਤੀ ਨਾਲ ਉਨ੍ਹਾਂ ਦਾ ਕਾਰਜਕਾਲ ਮਈ 2025 ਤੱਕ ਵਧਾ ਦਿੱਤਾ ਗਿਆ ਹੈ। ਸੀਬੀਆਈ ਦੇ ਮੌਜੂਦਾ ਡਾਇਰੈਕਟਰ ਸੁਬੋਧ ਕੁਮਾਰ ਜੈਸਵਾਲ ਦਾ ਕਾਰਜਕਾਲ ਅੱਜ ਖ਼ਤਮ ਹੋ ਰਿਹਾ ਹੈ।ਜਿਕਰਯੋਗ ਹੈ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 14 ਮਾਰਚ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਉਨ੍ਹਾਂ ਨੂੰ ਨਾਲਾਇਕ ਕਿਹਾ ਸੀ। ਸ਼ਿਵਕੁਮਾਰ ਨੇ ਕਿਹਾ ਸੀ ਕਿ ਸਾਡੇ ਡੀਜੀਪੀ ਇਸ ਅਹੁਦੇ ਲਈ ਫਿੱਟ ਨਹੀਂ ਹਨ। ਉਹ ਤਿੰਨ ਸਾਲ ਡੀਜੀਪੀ ਰਹੇ ਹਨ, ਪਰ ਭਾਜਪਾ ਵਰਕਰ ਵਾਂਗ ਕੰਮ ਕਰਦੇ ਹਨ। ਉਸ ਦੇ ਖਿਲਾਫ ਐੱਫ.ਆਈ.ਆਰ. ਹੋਣੀ ਚਾਹੀਦੀ ਹੈ।