ਨਵੀਂ ਦਿੱਲੀ,19 ਮਈ,ਦੇਸ਼ ਕਲਿਕ ਬਿਊਰੋ:
ਸੁਪਰੀਮ ਕੋਰਟ ਦੇ ਦੋ ਨਵੇਂ ਜੱਜ ਅੱਜ ਸਹੁੰ ਚੁੱਕਣਗੇ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਐਡਵੋਕੇਟ ਕੇਵੀ ਵਿਸ਼ਵਨਾਥਨ ਨਵੇਂ ਜੱਜਾਂ ਵਜੋਂ ਸਹੁੰ ਚੁੱਕਣਗੇ। ਇਹ ਪ੍ਰੋਗਰਾਮ ਅੱਜ ਸਵੇਰੇ 10.30 ਵਜੇ ਹੋਵੇਗਾ। ਇਸ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ ਜਾਵੇਗੀ।ਕੇਵੀ ਵਿਸ਼ਵਨਾਥਨ ਅਗਸਤ 2030 ਵਿੱਚ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਬਣ ਜਾਣਗੇ। ਉਹ ਬਾਰ ਐਸੋਸੀਏਸ਼ਨ ਤੋਂ ਸਿੱਧੇ ਸੀਜੇਆਈ ਬਣਨ ਵਾਲੇ ਚੌਥੇ ਜੱਜ ਹੋਣਗੇ। ਵਿਸ਼ਵਨਾਥਨ 24 ਮਈ, 2031 ਨੂੰ ਯਾਨੀ ਨੌਂ ਮਹੀਨਿਆਂ ਤੋਂ ਵੱਧ ਸਮੇਂ ਲਈ ਦੇਸ਼ ਦੀ ਸਿਖਰਲੀ ਅਦਾਲਤ ਦੀ ਅਗਵਾਈ ਕਰਨਗੇ।ਜਿਕਰਯੋਗ ਹੈ ਕਿ 16 ਮਈ ਨੂੰ, ਸੁਪਰੀਮ ਕੋਰਟ ਕਾਲੇਜੀਅਮ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੇਵੀ ਵਿਸ਼ਵਨਾਥਨ ਅਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਨੂੰ ਐਸਸੀ ਜੱਜਾਂ ਵਜੋਂ ਤਰੱਕੀ ਲਈ ਕੇਂਦਰ ਨੂੰ ਸਿਫ਼ਾਰਸ਼ ਕੀਤੀ ਸੀ।