DGP ਨੇ ਦਿੱਤਾ ਤਿੰਨ ਮਹੀਨੇ ਦਾ ਅਲਟੀਮੇਟਮ
ਦਿਸਪੁਰ,18 ਮਈ,ਦੇਸ਼ ਕਲਿਕ ਬਿਊਰੋ:
ਸ਼ਰਾਬ ਪੀਣ ਦੇ ਆਦੀ ਪੁਲਿਸ ਮੁਲਾਜ਼ਮਾਂ ਤੋਂ ਬਾਅਦ ਹੁਣ ਅਸਾਮ ਪੁਲਿਸ ਦੇ ਰਾਡਾਰ 'ਤੇ ਅਨਫਿੱਟ ਪੁਲਿਸ ਮੁਲਾਜ਼ਮ ਹਨ। ਅਸਾਮ ਪੁਲਿਸ ਮੋਟੇ ਪੁਲਿਸ ਵਾਲਿਆਂ ਦਾ ਅਧਿਕਾਰਤ ਰਿਕਾਰਡ ਰੱਖੇਗੀ। ਇਸ ਦੇ ਲਈ ਉਨ੍ਹਾਂ ਦਾ ਬਾਡੀ ਮਾਸ ਇੰਡੈਕਸ (BMI) ਲਿਆ ਜਾਵੇਗਾ। ਇਹ ਕਦਮ ਪੁਲਿਸ ਮੁਲਾਜ਼ਮਾਂ ਨੂੰ ਡੇਡਵੁੱਡ ਤੋਂ ਛੁਟਕਾਰਾ ਦਿਵਾਉਣ ਲਈ ਚੁੱਕਿਆ ਜਾ ਰਿਹਾ ਹੈ। ਆਸਾਮ ਪੁਲਿਸ ਵਿੱਚ ਕਰੀਬ 70 ਹਜ਼ਾਰ ਮੁਲਾਜ਼ਮ ਹਨ।ਅਨਫਿੱਟ ਕਰਮਚਾਰੀਆਂ ਨੂੰ 3 ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ 3 ਮਹੀਨੇ 'ਚ ਫਿੱਟ ਹੋ ਜਾਓ ਨਹੀਂ ਤਾਂ ਰਿਟਾਇਰ ਹੋ ਜਾਓ। ਤਿੰਨ ਮਹੀਨਿਆਂ ਬਾਅਦ ਸਾਰੇ ਆਈਪੀਐਸ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਦਾ ਬਾਡੀ ਮਾਸ ਇੰਡੈਕਸ (ਬੀਐਮਆਈ) ਰਿਕਾਰਡ ਕੀਤਾ ਜਾਵੇਗਾ।ਡੀਜੀਪੀ ਜੀਪੀ ਸਿੰਘ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਅਸੀਂ ਆਈਪੀਐਸ-ਏਪੀਐਸ ਅਧਿਕਾਰੀਆਂ ਸਮੇਤ ਸਾਰੇ ਅਸਾਮ ਪੁਲਿਸ ਕਰਮਚਾਰੀਆਂ ਨੂੰ 15 ਅਗਸਤ ਤੱਕ ਤਿੰਨ ਮਹੀਨੇ ਦਾ ਸਮਾਂ ਦੇਵਾਂਗੇ। ਇਸ ਤੋਂ ਬਾਅਦ ਅਗਲੇ ਪੰਦਰਾਂ ਦਿਨਾਂ ਵਿੱਚ BMI ਦੀ ਤਸਦੀਕ ਕਰਨ ਦੀ ਯੋਜਨਾ ਹੈ। ਉਹ ਸਾਰੇ ਪੁਲਿਸ ਕਰਮਚਾਰੀ ਜੋ ਮੋਟਿਆਂ ਦੀ ਸ਼੍ਰੇਣੀ (BMI30+) ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਭਾਰ ਘਟਾਉਣ ਲਈ ਤਿੰਨ ਮਹੀਨੇ ਹੋਰ ਦਿੱਤੇ ਜਾਣਗੇ। ਇਸ ਤੋਂ ਬਾਅਦ, ਉਨ੍ਹਾਂ ਨੂੰ ਸਵੈ-ਇੱਛਤ ਸੇਵਾਮੁਕਤੀ (VRS) ਲੈਣ ਲਈ ਕਿਹਾ ਜਾਵੇਗਾ।