ਚੇਨਈ,15 ਮਈ,ਦੇਸ਼ ਕਲਿਕ ਬਿਊਰੋ:
ਤਾਮਿਲਨਾਡੂ ਦੇ ਵਿਲੂਪੁਰਮ ਅਤੇ ਚੇਂਗਲਪੱਟੂ ਜ਼ਿਲ੍ਹਿਆਂ ਵਿੱਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਔਰਤਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਵਿਲੁਪੁਰਮ ਜ਼ਿਲੇ ਦੇ ਮਾਰੱਕਨਮ ਨੇੜੇ ਏਕੀਰਾਕੁਪਮ ਦੇ ਨਿਵਾਸੀ 6 ਲੋਕਾਂ ਦੀ ਐਤਵਾਰ ਨੂੰ ਮੌਤ ਹੋ ਗਈ।ਅਧਿਕਾਰੀਆਂ ਨੇ ਦੱਸਿਆ ਕਿ ਚੇਂਗਲਪੱਟੂ ਜ਼ਿਲੇ ਦੇ ਮਦੁਰੰਤਗਾਮ 'ਚ ਸ਼ੁੱਕਰਵਾਰ ਨੂੰ ਦੋ ਲੋਕਾਂ ਅਤੇ ਐਤਵਾਰ ਨੂੰ ਇਕ ਜੋੜੇ ਦੀ ਮੌਤ ਨਕਲੀ ਸ਼ਰਾਬ ਪੀਣ ਕਾਰਨ ਹੋਈ। ਇਸ ਸਮੇਂ ਦੋ ਦਰਜਨ ਤੋਂ ਵੱਧ ਲੋਕ ਇਲਾਜ ਅਧੀਨ ਹਨ ਅਤੇ ਜਾਣਕਾਰੀ ਅਨੁਸਾਰ ਉਹ ਠੀਕ ਹਨ।ਘਟਨਾ ਤੋਂ ਬਾਅਦ, ਪੁਲਿਸ ਦੇ ਇੰਸਪੈਕਟਰ ਜਨਰਲ (ਉੱਤਰੀ) ਐਨ ਕੰਨਨ ਨੇ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸਾਰੇ 10 ਪੀੜਤਾਂ ਨੇ ਸੰਭਵ ਤੌਰ 'ਤੇ ਈਥਾਨੌਲ-ਮਿਥੇਨੌਲ ਪਦਾਰਥਾਂ ਵਾਲੀ ਸ਼ਰਾਬ ਪੀਤੀ ਸੀ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਉੱਤਰੀ ਖੇਤਰ 'ਚ ਨਕਲੀ ਸ਼ਰਾਬ ਨਾਲ ਮੌਤ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਹੁਣ ਤੱਕ ਪੁਲਿਸ ਨੂੰ ਦੋਵਾਂ ਘਟਨਾਵਾਂ ਦੇ ਆਪਸੀ ਸਬੰਧਾਂ ਦਾ ਕੋਈ ਸਬੂਤ ਨਹੀਂ ਮਿਲਿਆ ਹੈ, ਪਰ ਪੁਲਿਸ ਕਿਸੇ ਵੀ ਸੰਭਾਵੀ ਸਬੰਧ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।