ਨਵੀਂ ਦਿੱਲੀ, 12 ਮਈ :
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਫਿਲਮੀ ਅਦਾਕਾਰ ਪ੍ਰਣੀਤੀ ਚੋਪੜਾ ਦੀ 13 ਮਈ ਨੂੰ ਇੰਡੀਆ ਗੇਟ ਕੋਲ ਸਗਾਈ ਹੋਵੇਗੀ। ਇਕ ਸੂਤਰ ਨੇ ਆਈਏਐਨਐਸ ਨੂੰ ਦੱਸਿਆ ਕਿ ਪ੍ਰਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ ਜੋਨਸ ਕੱਲ੍ਹ ਦਿੱਲੀ ਆਉਣਗੇ। ਹਾਲਾਂਕਿ, ਪ੍ਰਿਅੰਕਾ ਦੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਦੇ ਬਾਰੇ ਅਜੇ ਤੱਕ ਕੋਈ ਅਪਡੇਟ ਨਹੀਂ ਹੈ।
ਮੰਗਣੀ ਤੋਂ ਪਹਿਲਾਂ, ਮੁੰਬਈ ਦੇ ਬਾਂਦ੍ਰਾ ਖੇਤਰ ਵਿੱਚ ਅਦਾਕਾਰਾ ਦਾ ਅਪਾਰਟਮੈਂਟ ਰੋਸ਼ਨੀ ਨਾਲ ਜਗਮਗਾਇਆ ਹੋਇਆ ਹੈ। ਪੈਪਰਾਜੀ ਵਿਰਲ ਭਯਾਨੀ ਵੱਲੋਂ ਸਾਂਝੀ ਕੀਤੀ ਗਈ ਇਕ ਵੀਡੀਓ ਵਿੱਚ ਪ੍ਰਣੀਤੀ ਦਾ ਅਪਾਰਟਮੈਂਟ ਉਨ੍ਹਾਂ ਦੀ ਸਗਾਈ ਤੋਂ ਪਹਿਲਾਂ ਲਾਈਟਿੰਗ ਨਾਲ ਜਗਮਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ, ਜੋ ਸ਼ਨੀਵਾਰ 13 ਮਈ ਨੂੰ ਹੋਣ ਵਾਲੀ ਹੈ।
ਰਾਘਵ ਅਤੇ ਪ੍ਰਣੀਤੀ ਦੇ ਵਿੱਚ ਡੇਟਿੰਗ ਦੀਆਂ ਅਫਵਾਹਾਂ ਪਿਛਲੇ ਮਹੀਨੇ ਤੋਂ ਸ਼ੁਰੂ ਹੋਈ ਹੈ, ਜਦੋਂ ਦੋਵਾਂ ਨੂੰ ਲੰਡਨ ਅਤੇ ਫਿਰ ਮੁੰਬਈ ਵਿੱਚ ਇਕੱਠੇ ਦੇਖਿਆ ਗਿਆ।
ਆਈਏਐਨਐਸ