ਭੋਪਾਲ, 12 ਮਈ :
ਮੱਧ ਪ੍ਰਦੇਸ਼ ਦੇ ਖੇਤੀ ਮੰਤਰੀ ਕਮਲ ਪਟੇਲ ਨੇ ਸੜਕ ਉਤੇ ਹਾਦਸਿਆਂ ਦਾ ਕਾਰਨ ਬਣ ਰਹੇ ਇਕ ਡੰਪਰ ਨੂੰ ਕਈ ਦਿਨਾਂ ਬਾਅਦ ਵੀ ਨਾ ਹਟਾਏ ਜਾਣ ਉਤੇ ਆਪਣਾ ਗੁੱਸਾ ਖੁੱਲ੍ਹੇ ਤੌਰ ਉਤੇ ਪ੍ਰਗਟ ਕੀਤਾ ਹੈ। ਐਨਾ ਹੀ ਨਹੀਂ ਥਾਣੇ ਵਿੱਚ ਵੀ ਚਲੇ ਗਏ ਅਤੇ ਪੂਰੇ ਸਟਾਫ ਨੂੰ ਮੁਅੱਤਲ, ਬਰਖਾਸਤ ਕਰਨ ਦੇ ਨਾਲ ਉਨ੍ਹਾਂ ਖਿਲਾਫ ਐਫਆਈਆਰ ਦਰਜ ਕਰਨ ਦੇ ਹੁਕਮ ਵੀ ਦਿੱਤਾ।
ਮਾਮਲਾ ਇੰਦੌਰ ਤੋਂ ਹਰਦਾ ਰੋਡ ਉਤੇ ਪੈਂਦੇ ਸਤਵਾਸ ਥਾਣਾ ਖੇਤਰ ਦਾ ਹੈ, ਪਟੇਲ ਹਰਦਾ ਵਾਪਸ ਆ ਰਹੇ ਸਨ, ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਰੋਕ ਕੇ ਬੀਤੇ ਕਈ ਦਿਨਾਂ ਤੋਂ ਇਕ ਡੰਪਰ ਦੇ ਸੜਕ ਉਤੇ ਖੜ੍ਹੇ ਹੋਣ ਦੀ ਸ਼ਿਕਾਇਕ ਕੀਤੀ। ਪਿੰਡ ਵਾਲਿਆਂ ਨੇ ਦੱਸਿਆ ਕਿ ਇਸ ਡੰਪਰ ਦੇ ਚਲਦਿਆਂ ਕਈ ਹਾਦਸੇ ਵੀ ਹੋ ਚੁੱਕੇ ਹਨ।
ਮੰਤਰੀ ਪਟੇਲ ਨੂੰ ਜਦੋਂ ਪਿੰਡ ਵਾਲਿਆਂ ਨੇ ਘੇਰਿਆ ਤਾਂ ਉਹ ਆਪਣੇ ਵਾਹਨ ਵਿਚੋਂ ਉਤਰੇ ਅਤੇ ਅਸਲੀਅਤ ਦੇਖੀ। ਫਿਰ ਮੰਤਰੀ ਪਟੇਲ ਨੇ ਪਹਿਲਾਂ ਸੜਕ ਉਤੇ ਖੜ੍ਹੇ ਡੰਪਰ ਦਾ ਆਪਣੇ ਮੋਬਾਇਲ ਨਾਲ ਵੀਡੀਓ ਬਣਾਇਆ ਅਤੇ ਸਿੱਧੇ ਥਾਣੇ ਪਹੁੰਚ ਗਏ। ਉਨ੍ਹਾਂ ਥਾਣਾ ਮੁੱਖੀ ਤੋਂ ਲੈ ਕੇ ਸਾਰੇ ਕਰਮਚਾਰੀਆਂ ਨੂੰ ਚੰਗੀਆਂ ਸੁਣਾਈਆਂ ਅਤੇ ਕਿਹਾ ਕਿ ਤੁਸੀਂ ਲੋਕ ਸਰਕਾਰ ਦੀ ਛਵੀ ਨੂੰ ਖਰਾਬ ਕਰਨਾ ਚਾਹੁੰਦੇ ਹੋ।
ਮੰਤਰੀ ਪਟੇਲ ਨੇ ਗੁੱਸੇ ਵਿੱਚ ਸੀ ਕਿ ਉਨ੍ਹਾਂ ਥਾਣਾ ਮੁਖੀ ਸਮੇਤ ਸਾਰੇ ਥਾਣੇ ਦੇ ਸਟਾਫ ਨੂੰ ਮੁਅੱਤਲ, ਬਰਖਾਸਤ ਕਰਨ ਦੇ ਨਾਲ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ। ਆਈਏਐਨਐਸ