ਮਹਿਲਾ ਪਰਮਜੀਤ ਕੌਰ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਕੋਲਕਾਤਾ, 11 ਮਈ :
ਇੰਡਗੋ ਦੀ ਨਵੀਂ ਦਿੱਲੀ-ਕੋਲਕਾਤਾ ਫਲਾਈਟ ਵਿੱਚ ਨਸ਼ੇ ਵਿੱਚ ਟੱਲੀ ਔਰਤ ਵੱਲੋਂ ਯਾਤਰੀਆਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਇਕ ਮਹਿਲਾ ਯਾਤਰੀ ਨੂੰ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸੀਆਈਐਸਐਫ ਨੇ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਵੀਰਵਾਰ ਸਵੇਰੇ ਸੀਆਈਐਸਐਫ ਦੇ ਜਵਾਨਾਂ ਨੇ ਮਹਿਲਾ ਯਾਤਰੀ ਨੂੰ ਕੋਲਕਾਤਾ ਪੁਲਿਸ ਨੂੰ ਸੌਂਪ ਦਿੱਤਾ। ਗ੍ਰਿਫਤਾਰ ਮਹਿਲਾ ਦੀ ਪਹਿਚਾਣ ਪਰਮਜੀਤ ਕੌਰ ਵਜੋਂ ਹੋਈ ਹੈ। ਪਰਮਜੀਤ ਇੰਡਗੋ ਦੀ ਨਵੀਂ ਦਿੱਲੀ ਕੋਲਕਾਤਾ ਫਲਾਈਟ ਤੋਂ ਕੋਲਕਾਤਾ ਜਾ ਰਹੀ ਸੀ। ਮਹਿਲਾ ਨੂੰ ਕੇਬਿਨ ਕਰੂ ਅਤੇ ਸਾਥੀ ਯਾਤਰੀਆਂ ਨੇ ਨਸ਼ੇ ਦੀ ਹਾਲਤ ਵਿੱਚ ਦੇਖਿਆ। ਇਸ ਤੋਂ ਤੁਰੰਤ ਬਾਅਦ, ਨਸ਼ੇ ਵਿੱਚ ਧੂਤ ਮਹਿਲਾ ਨੇ ਆਪਣੇ ਸਹਿਯਾਤਰੀਆਂ ਨਾਲ ਵੀ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।
ਏਅਰਲਾਈਨ ਦੇ ਅਧਿਕਾਰੀਆਂ ਨੇ ਤੁਰੰਤ ਕੋਲਕਾਤਾ ਹਵਾਈ ਅੱਡੇ ਉਤੇ ਤੈਨਾਤ ਸੀਆਈਐਸਐਫ ਅਧਿਕਾਰੀਆਂ ਨਾਲ ਸੰਪਰਕ ਕੀਤਾ। ਰਾਤ 1.10 ਵਜੇ ਫਲਾਈਟ ਦੇ ਏਅਰਪੋਰਟ ਉਤੇ ਲੈਂਡ ਕਰਨ ਤੋਂ ਬਾਅਦ ਏਅਰਲਾਈਨ ਸਟਾਫ ਨੇ ਆਰੋਪੀ ਯਾਰਤੀ ਨੂੰ ਸੀਆਈਐਸਐਫ ਕਰਮੀਆਂ ਦੇ ਹਵਾਲੇ ਕਰ ਦਿੱਤਾ।
ਸੀਆਈਐਸਐਫ ਨੇ ਉਸ ਨੂੰ ਵੀਰਵਾਰ ਸਵੇਰ ਤੱਕ ਹਵਾਈ ਅੱਡੇ ਉਤੇ ਹਿਰਾਸਤ ਵਿੱਚ ਰੱਖਿਆ ਅਤੇ ਸਵੇਰੇ 7 ਵਜੇ ਦੇ ਕਰੀਬ ਉਸ ਨੂੰ ਏਅਰਪੋਰਟ ਪੁਲਿਸ ਸਟੇਸ਼ਨ ਦੀ ਪੁਲਿਸ ਨੂੰ ਸੌਂਪ ਦਿੱਤਾ ਗਿਆ।
(ਆਈਏਐਨਐਸ)