ਜੈਪੁਰ, 8 ਮਈ, ਦੇਸ਼ ਕਲਿਕ ਬਿਊਰੋ:
ਰਾਜਸਥਾਨ ਦੇ ਹਨੂੰਮਾਨਗੜ੍ਹ 'ਚ ਅੱਜ ਸੋਮਵਾਰ ਸਵੇਰੇ ਮਿਗ-21 ਲੜਾਕੂ ਜਹਾਜ਼ ਕਰੈਸ਼ ਹੋ ਗਿਆ। ਲੜਾਕੂ ਜਹਾਜ਼ ਬਹਿਲੋਲ ਨਗਰ ਇਲਾਕੇ 'ਚ ਇਕ ਘਰ 'ਤੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 2 ਔਰਤਾਂ ਦੀ ਮੌਤ ਹੋ ਗਈ। ਇੱਕ ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪਾਇਲਟ ਸੁਰੱਖਿਅਤ ਹੈ। ਹਾਦਸੇ ਤੋਂ ਬਾਅਦ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਸੂਤਰਾਂ ਮੁਤਾਬਕ ਮਿਗ ਨੇ ਸੂਰਤਗੜ੍ਹ ਤੋਂ ਉਡਾਣ ਭਰੀ ਸੀ।