ਰਣਚੰਡੀ ਦੇ ਇਸ ਪਰਮ ਭਗਤ ਬਾਗੀ ਕਰਤਾਰ ਸਿੰਘ ਦੀ ਉਮਰ ਉਸ ਵੇਲੇ ਵੀਹਾ ਸਾਲਾਂ ਦੀ ਵੀ ਨਹੀਂ ਹੋਈ ਸੀ ਜਦ ਉਸ ਨੇ ਸਵਤੰਤਰਤਾ ਦੇਵੀ ਦੀ ਬਲੀ ਵੇਦੀ ਉਤੇ ਆਪਣੀ ਕੁਰਬਾਨੀ ਦੇ ਦਿੱਤੀ। ਹਨੇਰੀ ਵਾਂਗ ਉਹ ਇੱਕ ਦਮ ਕਿਤਿਉਂ ਆਏ, ਅੱਗ ਭੜਕਾਈ ਤੇ ਸੁਪਨਿਆਂ 'ਚ ਪਈ ਰਣਚੰਡੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬਗਾਵਤ ਦਾ ਯੁੱਗ ਰਚਿਆ ਅਤੇ ਆਖਰਕਾਰ ਉਹ ਖੁਦ ਆਪ ਵਿੱਚ ਭਸਮ ਹੋ ਗਏ। ਉਹ ਕੀ ਸਨ। ਕਿਸ ਦੁਨੀਆਂ ਤੋਂ ਅਚਾਨਕ ਆਏ ਅਤੇ ਝੱਟ ਕਿੱਧਰ ਨਿਕਲ ਚਲੇ ਗਏ, ਅਸੀਂ ਕੁੱਝ ਵੀ ਨਾ ਜਾਣ ਸਕੇ। ਉੱਨੀ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਇਨ੍ਹਾਂ ਕੰਮ ਕਰ ਵਿਖਾਏ ਕਿ ਸੋਚ ਕੇ ਹੈਰਾਨੀ ਹੁੰਦੀ ਹੈ। ਐਨੀ ਜ਼ੁਰਅਤ, ਐਨੀ ਲਗਨ ਬਹੁਤ ਘੱਟ ਦੇਖਣ ਨੂੰ ਮਿਲੇਗੀ। ਭਾਰਤਵਰਸ਼ ਵਿੱਚ ਐਸੇ ਇਨਸਾਨ ਘੱਟ ਹੀ ਪੈਦਾ ਹੋਏ ਹੋਣਗੇ ਜਿਨ੍ਹਾਂ ਨੂੰ ਕਿ ਸਹੀ ਅਰਥਾਂ ਵਿੱਚ ਬਾਗੀ ਆਖਿਆ ਜਾ ਸਕਦਾ ਹੈ। ਪ੍ਰੰਤੂ ਇਹਨਾਂ ਗਿਣਿਆਂ ਮਿਥਿਆਂ ਆਗੂਆਂ ਵਿੱਚ ਕਰਤਾਰ ਸਿੰਘ ਦਾ ਨਾਂ ਸੂਚੀ ਦੇ ਉੱਪਰ ਹੈ। ਉਹਨਾਂ ਦੀ ਰਗ ਰਗ ਵਿੱਚ ਇਨਕਲਾਬ ਦਾ ਜ਼ਜ਼ਬਾ ਸਮਾਇਆ ਹੋਇਆ ਸੀ। ਉਹਨਾਂ ਦੀ ਜਿੰਦਗੀ ਦਾ ਇੱਕੋ ਮਕਸਦ, ਇੱਕ ਖਾਹਿਸ਼ ਤੇ ਇੱਕ ਉਮੀਦ ਜੋ ਕੁੱਝ ਵੀ ਸੀ, ਇਨਕਲਾਬ ਸੀ। ਇਸ ਦੇ ਲਈ ਉਹਨਾਂ ਜ਼ਿੰਦਗੀ ਵਿੱਚ ਪੈਰ ਪਾਇਆ ਤੇ ਅਖੀਰ ਇਸੇ ਲਈ ਹੀ ਦੁਨੀਆਂ ਤੋਂ ਚਲਾਣਾ ਕਰ ਗਏ।
ਆਪ ਦਾ ਜਨਮ 1896 ਵਿੱਚ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਆਪ ਮਾਤਾ ਪਿਤਾ ਦੇ ਇੱਕਲੌਤੇ ਪੁੱਤਰ ਸਨ। ਹਾਲੇ ਉਨ੍ਹਾਂ ਦੀ ਉਮਰ ਛੋਟੀ ਹੀ ਸੀ ਕਿ ਪਿਤਾ ਜੀ ਚਲਾਣਾ ਕਰ ਗਏ। ਪਰੰਤੂ ਆਪ ਦੇ ਦਾਦਾ ਜੀ ਨੇ ਬਹੁਤ ਯਤਨ ਕਰਕੇ ਆਪ ਨੂੰ ਪਾਲਿਆ । ਨੌਵੀਂ ਜਮਾਤ ਪੜ੍ਹਨ ਤੋਂ ਬਾਅਦ ਆਪਣੇ ਚਾਚੇ ਕੋਲ ਚਲੇ ਗਏ। ਉਥੇ ਉਹਨਾਂ ਦਸਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ ਅਤੇ ਕਾਲਜ ਪੜ੍ਹਨ ਲੱਗ ਪਏ। ਇਹ 1910-11 ਦੇ ਦਿਨ ਸਨ। ਇੱਧਰ ਆਪ ਨੂੰ ਸਕੂਲ ਅਤੇ ਕਾਲਜ ਦੇ ਪਾਠ ਕਰਮ ਦੇ ਤੰਗ ਘੇਰੇ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ। ਇਹ ਅੰਦੋਲਨ ਦਾ ਜ਼ਮਾਨਾ ਸੀ। ਇਸ ਵਾਤਾਵਰਨ ਵਿੱਚ ਰਹਿ ਕੇ ਆਪ ਦਾ ਦੇਸ਼ ਪ੍ਰੇਮ ਦਾ ਜਜ਼ਬਾ ਭੜਕਿਆ।
ਇਸ ਤੋਂ ਬਾਅਦ ਆਪ ਦੀ ਅਮਰੀਕਾ ਜਾਣ ਦੀ ਖਾਹਿਸ਼ ਹੋਈ। ਘਰਦਿਆਂ ਨੇ ਉਸ ਦਾ ਕਈ ਵਿਰੋਧ ਨਾ ਕੀਤਾ। ਆਪ ਨੂੰ ਅਮਰੀਕਾ ਭੇਜ ਦਿੱਤਾ ਗਿਆ। ਸੰਨ 1912 ਵਿੱਚ ਆਪ ਸਾਨਵਾਂਸਿਸਕ ਦੀ ਬੰਦਰਗਾਹ ਉਤੇ ਪਹੁੰਚੇ। ਆਜ਼ਾਦ ਦੇਸ਼ ਵਿੱਚ ਜਾ ਕੇ ਕਦਮ ਕਦਮ ਤੇ ਆਪ ਦੇ ਕੋਮਲ ਦਿਲ ਉਤੇ ਚੋਟ ਲੱਗੀ। ਇਹਨਾਂ ਗੋਰਿਆਂ ਦੀ ਜ਼ੁਬਾਨ ਤੋਂ ਨਖਿੱਧ ਹਿੰਦੂ ਅਤੇ ਕਾਲੇ ਆਦਮੀ ਆਦਿ ਸੁਣਦੇ ਹੀ ਪਾਗਲ ਹੋ ਉਠਦੇ ਸਨ। ਉਹਨਾਂ ਨੂੰ ਪੈਰ ਪੈਰ ’ਤੇ ਦੇਸ਼ ਦੀ ਇੱਜ਼ਤ ਤੇ ਮਾਣ ਖਤਰੇ ਵਿੱਚ ਨਜ਼ਰ ਆਉਣ ਲੱਗੇ। ਘਰ ਯਾਦ ਆਉਣ ਤੇ ਜ਼ੰਜੀਰਾਂ ਵਿੱਚ ਜੱਕੜਿਆ ਹੋਇਆ ਭਾਰਤ ਸਾਹਮਣੇ ਆ ਜਾਂਦਾ। ਉਹਨਾਂ ਦਾ ਕੋਮਲ ਦਿਲ ਹੌਲੀ ਹੌਲੀ ਸਖ਼ਤ ਹੋਣ ਲੱਗਾ ਅਤੇ ਦੇਸ਼ ਦੀ ਆਜ਼ਾਦੀ ਲਈ ਜ਼ਿੰਦਗੀ ਕੁਰਬਾਨ ਕਰਨ ਦਾ ਇਰਾਦਾ ਮਜ਼ਬੂਤ ਹੁੰਦਾ ਗਿਆ। ਉਹਨਾਂ ਦੇ ਦਿਲਾਂ ਉੱਤੇ ਇਸ ਵੇਲੇ ਕੀ ਗੁਜਰਦਾ ਸੀ। ਇਹ ਕਿਵੇਂ ਸਮਝ ਸਕਦੇ ਹਾਂ?(SUBHEAD1)
ਇਹ ਅਸੰਭਵ ਸੀ ਕਿ ਉਹ ਚੈਨ ਨਾਲ ਰਹਿ ਸਕਦੇ। ਹਰ ਵੇਲੇ ਉਹਨਾਂ ਦੇ ਸਾਹਮਣੇ ਇਹੀ ਸਵਾਲ ਆਉਣ ਲੱਗਾ ਕਿ ਜੇ ਸ਼ਾਂਤੀ ਨਾਲ ਕੰਮ ਨਾ ਚੱਲਿਆ ਤਾਂ ਦੇਸ਼ ਕਿਸ ਤਰ੍ਹਾਂ ਆਜ਼ਾਦ ਹੋਏਗਾ ਵਿਚ ਜ਼ਿਆਦਾ ਸੋਚ ਬਗ਼ੈਰ ਉਹਨਾਂ ਭਾਰਤੀ ਮਜ਼ਦੂਰਾਂ ਦੀ ਜੱਥੇਬੰਦੀ ਸ਼ੁਰੂ ਕਰ ਦਿੱਤੀ। ਉਹਨਾਂ ਵਿੱਚ ਆਜ਼ਾਦੀ ਦਾ ਜਜ਼ਬਾ ਉਭਰਨ ਲੱਗਾ। ਹਰ ਇੱਕ ਕੋਲ ਘੰਟਿਆਂ ਬੱਧੀ ਬੈਠ ਕੇ ਸਮਝਾਉਣ ਲੱਗੇ ਕਿ ਬੇਇੱਜ਼ਤੀ ਨਾਲ ਭਰੀ ਹੋਈ ਗੁਲਾਮੀ ਦੀ ਜ਼ਿੰਦਗੀ ਨਾਲੋਂ ਤਾਂ ਮੌਤ ਹਜ਼ਾਰ ਦਰਜੇ ਚੰਗੀ ਹੈ। ਕੰਮ ਸ਼ੁਰੂ ਹੋਣ ਤੇ ਹੋਰ ਲੋਕ ਵੀ ਉਹਨਾਂ ਨਾਲ ਆ ਮਿਲੇ। ਮਈ 1912 ਵਿੱਚ ਇਹਨਾਂ ਲੋਕਾਂ ਦੀ ਇੱਕ ਖਾਸ ਮੀਟਿੰਗ ਹੋਈ। ਇਸ ਵਿੱਚ ਕੁੱਝ ਚੁਣੇ ਹੋਏ ਹਿੰਦੁਸਤਾਨੀ ਸ਼ਾਮਿਲ ਹੋਏ। ਸਾਰਿਆਂ ਨੇ ਦੇਸ਼ ਦੀ ਆਜ਼ਾਦੀ ਉਤੇ ਤਨ, ਮਨ, ਧਨ ਨਿਛਾਵਰ ਕਰਨ ਦਾ ਪ੍ਰਣ ਕੀਤਾ। ਇਨੀਂ ਦਿਨ੍ਹਾਂ ਪੰਜਾਬ ਦੇ ਜਲਾਵਤਨ ਦੇਸ਼ ਭਗਤ ਭਗਵਾਨ ਸਿੰਘ ਉਥੇ ਪਹੁੰਚੇ। ਧੜਾ ਧੜ ਜਲਸੇ ਹੋਣ ਲੱਗੇ ਉਪਦੇਸ਼ ਹੋਣ ਲੱਗੇ। ਕੰਮ ਤੋਂ ਕੰਮ ਹੁੰਦਾ ਗਿਆ। ਮੈਦਾਨ ਤਿਆਰ ਹੋ ਗਿਆ। ਫਿਰ ਅਖਬਾਰ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਗ਼ਦਰ ਨਾਮੀ ਅਖਬਾਰ ਕੱਢਿਆ ਗਿਆ। ਇਸ ਦੇ ਐਡੀਟਰੀਅਲ ਸਟਾਫ਼ ਵਿੱਚ ਕਰਤਾਰ ਸਿੰਘ ਵੀ ਸਨ। ਆਪ ਦੀ ਕਲਮ ਵਿੱਚ ਅਥਾਹ ਜੋਸ਼ ਸੀ। ਅਖਬਾਰ ਨੂੰ ਐਡੀਟਰੀਅਲ ਦੇ ਮੈਂਬਰ ਹੈੱਡ ਪ੍ਰੈਸ ਤੇ ਛਾਪਦੇ ਸਨ। ਕਰਤਾਰ ਸਿੰਘ ਮਤਵਾਲੇ ਇਨਕਲਾਬ ਪਸੰਦ ਨੌਜਵਾਨ ਸਨ। ਪੇਸ ਚਲਾਉਂਦਿਆਂ ਥੱਕ ਜਾਣ ਤੇ ਉਹ ਗੀਤ ਗਾਇਆ ਕਰਦੇ ਸਨ—
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਕਰਤਾਰ ਸਿੰਘ ਜਿਸ ਲਗਨ ਨਾਲ ਮਿਹਨਤ ਕਰਦੇ ਸਨ, ਇਸ ਨਾਲ ਸਭਾ ਦਾ ਹੌਸਲਾ ਵੱਧ ਜਾਂਦਾ ਸੀ। ਭਾਰਤ ਨੂੰ ਕਿਸ ਤਰ੍ਹਾਂ ਆਜ਼ਾਦ ਕਰਵਾਇਆ ਜਾਵੇ ? ਇਹ ਕਿਸੇ ਹੋਰ ਨੂੰ ਪਤਾ ਹੋਵੇ ਜਾਂ ਨਾ ਹੋਵੇ। ਕਿਸੇ ਨੇ ਇਸ ਸਵਾਲ ਤੇ ਸੋਚ ਵਿਚਾਰ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ ਪਰ ਕਰਤਾਰ ਸਿੰਘ ਨੇ ਇਸ ਬਾਰੇ ਬਹੁਤ ਕੁੱਝ ਸਚ ਰੱਖਿਆ ਸੀ। ਇਸ ਦੌਰਾਨ ਆਪ ਨਿਊਯਾਰਕ ਵਿੱਚ ਹਵਾਈ ਜਹਾਜ਼ਾਂ ਦੀ ਕੰਪਨੀ ਵਿੱਚ ਭਰਤੀ ਹੋ ਗਏ ਅਤੇ ਇੱਥੇ ਦਿਲ ਲਗਾ ਕੇ ਕੰਮ ਸਿੱਖਣ ਲੱਗੇ।
ਸਤੰਬਰ 1914 ਵਿੱਚ ਕਾਮਾਗਾਟਾਮਾਰੂ ਜ਼ਹਾਜ਼ ਨੂੰ ਜ਼ਾਲਮ ਗੋਰਾ ਸ਼ਾਹੀ ਦੇ ਹੱਥ ਨਾ ਵਰਨਣ ਯੋਗ ਤਸੀਹੇ ਝੱਲਣੇ ਪਏ ਤੇ ਉਸੇ ਤਰ੍ਹਾਂ ਹੀ ਵਾਪਿਸ ਮੁੜਨਾ ਪਿਆ। ਤਦ ਸਾਡੇ ਕਰਤਾਰ ਸਿੰਘ, ਇਨਕਲਾਬ ਪਸੰਦ ਗੁਪਤਾ ਤੇ ਇੱਕ ਅਮਰੀਕਨ ਅਨਾਰਕਸਟ ਜੈਕ ਨੂੰ ਨਾਲ ਲੈ ਕੇ ਹਵਾਈ ਜ਼ਹਾਜ਼ ਤੇ ਜਪਾਨ ਆਏ ਅਤੇ ਕੁਬੇ ਵਿੱਚ ਬਾਬਾ ਗੁਰਦਿੱਤ ਸਿੰਘ ਜੀ ਨਾਲ ਮਿਲ ਕੇ ਸਭ ਗੱਲਬਾਤ ਕੀਤੀ। ਯੁਗਾਂਤਰ ਆਸ਼ਰਮ ਸਾਂਨਫ੍ਰਾਂਸਿਸਕ ਗਦਰ ਪ੍ਰੈਸ ਵਿੱਚ ‘‘ਗਦਰ ਅਤੇ ਗਦਰ ਦੀ ਗੂੰਜ’’ ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਛਾਪ ਕੇ ਵੰਡੀਆਂ ਜਾਂਦੀਆਂ ਰਹੀਆਂ। ਦਿਨ-ਦਿਨ ਪ੍ਰਚਾਰ ਜ਼ੋਰਾਂ ’ਤੇ ਹੁੰਦਾ ਗਿਆ। ਜੋਸ ਵੱਧਦਾ ਗਿਆ। ਫਰਵਰੀ 1914 ਵਿੱਚ ਸਟਾਕਨ ਦੇ ਆਮ ਜਲਸੇ ਵਿੱਚ ਆਜ਼ਾਦੀ ਝੰਡਾ ਲਹਿਰਾਇਆ ਗਿਆ। ਅਤੇ ਆਜ਼ਾਦੀ ਤੇ ਬਰਾਬਰੀ ਦੇ ਨਾਂ ’ਤੇ ਕਸਮ ਖਾਧੀ ਗਈ। ਇਸ ਜਲਸੇ ਦੇ ਬੁਲਾਰਿਆਂ ਵਿੱਚ ਕਰਤਾਰ ਸਿੰਘ ਵੀ ਸਨ। ਸਾਰਿਆਂ ਨੇ ਐਲਾਨ ਕੀਤਾ ਕਿ ਉਹ ਆਪਣੇ ਖੂਨ ਪਸੀਨੇ ਦੀ ਕਮਾਈ ਇੱਕ ਕਰਕੇ ਮੁਲਕ ਦੀ ਆਜ਼ਾਦੀ ਦੀ ਜੱਦੋ ਜਹਿਦ ਲਈ ਲੱਗਾ ਦੇਣਗੇ। ਇਸ ਤਰ੍ਹਾਂ ਦਿਨ ਗੁਜਰਦੇ ਰਹੇ। ਅਚਾਨਕ ਯੂਰਪ ਵਿੱਚ ਪਹਿਲੀ ਜੰਗ ਲੱਗਣ ਦੀ ਖਬਰ ਮਿਲੀ। ਉਹ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਸਨ। ਇੱਕ ਦਮ ਸਾਰੇ ਗਾਉਣ ਲੱਗ ਪਏ --
“ਚਲ ਚਲੀਏ ਦੇਸ਼ ਨੂੰ ਯੁੱਧ ਕਰਨ,
ਇਹ ਆਖਰੀ ਵਚਨ ਤੇ ਫੁਰਮਾਨ ਹੋ ਗਏ।
ਕਰਤਾਰ ਸਿੰਘ ਨੇ ਦੇਸ਼ ਵਾਪਸ ਮੁੜਨ ਦਾ ਪ੍ਰਚਾਰ ਜ਼ੋਰ ਨਾਲ ਕੀਤਾ। ਫਿਰ ਆਪ ਜਹਾਜ਼ ਤੇ ਸਵਾਰ ਹੋ ਕੋਲੰਬੋ (ਲੰਕਾ) ਪਹੁੰਚ ਗਏ। ਇਨ੍ਹੀਂ ਦਿਨੀਂ ਅਮਰੀਕਾ ਤੋਂ ਪੰਜਾਬ ਆਉਣ ਵਾਲੇ ਆਮ ਤੌਰ ਤੇ ਡਿਫੈਂਸ ਆਫ ਇੰਡੀਆ ਕਾਨੂੰਨ ਦੀ ਪਕੜ੍ਹ ਵਿੱਚ ਆ ਜਾਂਦੇ ਸਨ। ਬਹੁਤ ਘੱਟ ਸਹੀ ਸਲਾਮਤ ਆ ਪਹੁੰਚ ਸਕਦੇ ਸਨ। ਕਰਤਾਰ ਸਿੰਘ ਸਹੀ ਸਲਾਮਤ ਆ ਪਹੁੰਚਿਆ। ਬੜੇ ਜ਼ੋਰਾਂ ਨਾਲ ਕੰਮ ਸ਼ੁਰੂ ਹੋਇਆ। ਸੰਗਠਨ ਦੀ ਕਮੀ ਸੀ। ਪਰੰਤੂ ਕਿਸੇ ਤਰ੍ਹਾਂ ਉਹ ਵੀ ਪੂਰੀ ਕੀਤੀ ਗਈ। ਦਸੰਬਰ 1914 ਵਿੱਚ ਮਰਹੱਟੇ ਨੌਜਵਾਨ ਵਿਸ਼ਨੂੰ ਗਣੇਸ਼ ਪਿੰਗਲੇ ਵੀ ਆ ਗਏ। ਇਹਨਾਂ ਦੀ ਕਸ਼ਿਸ਼ ਨਾਲ ਸ਼੍ਰੀ ਸਾਚਿੰਦਰ ਨਾਥ ਸਨਿਆਲ ਤੇ ਰਾਸ ਬਿਹਾਰੀ ਬੋਸ ਪੰਜਾਬ ਆਏ। ਕਰਤਾਰ ਸਿੰਘ ਹਰ ਸਮੇਂ ਹਰ ਥਾਂ ਹੁੰਦੇ। ਅੱਜ ਮੋਗੇ ਵਿੱਚ ਖੁਫੀਆ ਮੀਟਿੰਗ ਹੈ, ਆਪ ਵਿਚ ਅਗਲੀ ਕਤਾਰ ਵਿੱਚ ਹਨ। ਅਗਲੇ ਦਿਨ ਫਿਰਜ਼ਪੁਰ ਦੀ ਛਾਉਣੀ ਦੇ ਸਿਪਾਹੀਆਂ ਨਾਲ ਗਠਜੋੜ ਹੋ ਰਿਹਾ ਹੈ। ਫਿਰ ਹਥਿਆਰਾਂ ਲਈ ਕਲਕੱਤੇ ਜਾ ਰਹੇ ਹਨ। ਰੁਪਏ ਦੀ ਕਮੀ ਦਾ ਸਵਾਲ ਉਠਣ ਤੇ ਆਪ ਨੇ ਡਾਕਾ ਮਾਰਨ ਦੀ ਸਲਾਹ ਦਿੱਤੀ। ਡਾਕੇ ਦਾ ਨਾਂ ਸੁਣਦੇ ਹੀ ਬਹੁਤ ਸਾਰੇ ਲੋਕ ਹੱਕੇ ਬੱਕੇ ਰਹਿ ਗਏ। ਪਰੰਤੂ ਆਪ ਨੇ ਕਹਿ ਦਿੱਤਾ ਕੋਈ ਡਰ ਨਹੀਂ ਹੈ । ਭਾਈ ਪਰਮਾਨੰਦ ਵੀ ਡਾਕੇ ਨਾਲ ਅਸਹਿਮਤ ਸਨ। ਇਹਨਾਂ ਤੋਂ ਤਸਦੀਕ ਕਰਵਾਉਣ ਦੀ ਜਿੰਮੇਵਾਰੀ ਆਪ ਤੇ ਸੁੱਟੀ ਗਈ। ਅਗਲੇ ਦਿਨ ਇਹਨਾਂ ਨੂੰ ਮਿਲੇ ਬਗੈਰ ਹੀ ਕਹਿ ਦਿੱਤਾ ਕਿ “ਪੁੱਛ ਆਇਆ ਹਾਂ ਉਹ ਸਹਿਮਤ ਹਨ।’ ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਸਨ ਕਿ ਬਗਾਵਤ ਦੀ ਤਿਆਰੀ ਵਿੱਚ ਸਿਰਫ ਰੁਪਏ ਦੀ ਘਾਟ ਕਰਕੇ ਦੇਰ ਹੋਵੇ।(SUBHEAD2)
ਇੱਕ ਦਿਨ ਉਹ ਡਾਕਾ ਮਾਰਨ ਇੱਕ ਪਿੰਡ ਗਏ। ਕਰਤਾਰ ਸਿੰਘ ਲੀਡਰ ਸਨ। ਡਾਕਾ ਪੈ ਰਿਹਾ ਸੀ। ਘਰ ਵਿੱਚ ਇੱਕ ਖੂਬਸੂਰਤ ਕੁੜੀ ਵੀ ਸੀ। ਉਸਨੂੰ ਦੇਖ ਕੇ ਇੱਕ ਪਾਪੀ ਆਤਮਾ ਦਾ ਦਿਲ ਡਲ ਗਿਆ। ਉਸਨੇ ਲੜਕੀ ਦਾ ਹੱਥ ਜਬਰਦਸਤੀ ਫੜ ਲਿਆ। ਲੜਕੀ ਘਬਰਾ ਕੇ ਰੌਲਾ ਪਾਉਣ ਲੱਗੀ | ਇੱਕ ਦਮ ਕਰਤਾਰ ਸਿੰਘ ਰਿਵਾਲਵਰ ਤਾਣ ਕੇ ਉਸਦੇ ਨੇੜ ਗਏ ਤੇ ਉਸ ਆਦਮੀ ਦੇ ਮੱਥੇ ਤੇ ਪਿਸਤੌਲ ਰੱਖ ਕੇ ਉਸਨੂੰ ਨਿਹੱਥਾ ਕਰ ਦਿੱਤਾ। ਅਤੇ ਕੜਕ ਕੇ ਥਲੇ ‘‘ਪਾਪੀ। ਤੇਰਾ ਜ਼ੁਰਮ ਬਹੁਤ ਸੰਗੀਨ ਹੈ। ਤੈਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ, ਹਾਲਤਾਂ ਤੋਂ ਮਜਬੂਰ ਹੋ ਕੇ ਤੈਨੂੰ ਮਾਫ਼ ਕੀਤਾ ਜਾਂਦਾ ਹੈ। ਛੇਤੀ ਇਸ ਲੜਕੀ ਦੇ ਪੈਰੀਂ ਪੈ ਕੇ ਮੁਆਫ਼ੀ ਮੰਗ ਕਿ ਭੈਣੇ ਮੈਨੂੰ ਮਾਫ ਕਰ ਦੇ।" ਅਤੇ ਫਿਰ ਇਸ ਦੀ ਮਾਤਾ ਦੇ ਪੈਰ ਫੜ ਕੇ ਆਖ, ਮਾਤਾ ਜੀ, ਮੈਂ ਇਸ ਗਿਰਾਵਟ ਦੇ ਲਈ ਮੁਆਫੀ ਮੰਗਦਾ ਹਾਂ।” ਜੇ ਤੈਨੂੰ ਉਹ ਮੁਆਫ਼ ਕਰ ਦੇਣ ਤਾਂ ਜਿੰਦਾ ਛੱਡਿਆ ਜਾਏਂਗਾ ਵਰਨਾ ਗੋਲੀ ਨਾਲ ਉਡਾ ਦਿੱਤਾ ਜਾਏਂਗਾ।’ ਉਸ ਨੇ ਇਸ ਤਰ੍ਹਾਂ ਕੀਤਾ। ਗੱਲ ਅਜੇ ਜਿਆਦਾ ਨਹੀਂ ਵਧੀ ਸੀ। ਇਹ ਵੇਖ ਕੇ ਮਾਂ ਧੀ ਦੀਆਂ ਅੱਖਾਂ ਭਰ ਆਈਆਂ। ਮਾਂ ਨੇ ਕਰਤਾਰ ਸਿੰਘ ਨੂੰ ਪਿਆਰ ਭਰੇ ਲਹਿਜੇ ਵਿੱਚ ਕਿਹਾ, “ਬੇਟਾ! ਇਹੋ ਜਿਹੇ ਧਰਮਾਤਮਾ ਤੇ ਸ਼ਸ਼ੀਲ ਨੌਜਵਾਨ ਹੋ ਕੇ ਤੁਸੀਂ ਇਸ ਕੰਮ ਵਿੱਚ ਕਿਵੇਂ ਸ਼ਾਮਿਲ ਹੋਏ।" ਕਰਤਾਰ ਸਿੰਘ ਦਾ ਵੀ ਦਿਲ ਭਰ ਆਇਆ ਤੇ ਕਿਹਾ,“ਮਾਂ ਜੀ | ਰੁਪਏ ਦੇ ਲੋਭ ਨਾਲ ਇਹ ਕੰਮ ਕਰਨਾ ਸ਼ੁਰੂ ਨਹੀਂ ਕੀਤਾ। ਆਪਣਾ ਸਭ ਕੁੱਝ ਦਾਅ ਤੇ ਲਗਾ ਕੇ ਡਾਕਾ ਮਾਰਨ ਆਏ ਹਾਂ। ਹਥਿਆਰ ਖਰੀਦਣ ਲਈ ਰੁਪਏ ਦੀ ਜ਼ਰੂਰਤ ਹੈ। ਉਹ ਕਿੱਥੋਂ ਲਿਆਈਏ ? ਮਾਂ ਜੀ ਇਸੇ ਮਹਾਨ ਕੰਮ ਦੇ ਲਈ ਅੱਜ ਇਹ ਕੰਮ ਕਰਨ ਲਈ ਮਜ਼ਬੂਰ ਹੋ ਗਏ ਹਾਂ।” ਇਸ ਵਕਤ ਤੇ ਇਹ ਬੜਾ ਦਰਦਨਾਕ ਦ੍ਰਿਸ਼ ਸੀ। ਮਾਂ ਨੇ ਫਿਰ ਕਿਹਾ,ਇਸ ਲੜਕੀ ਦੀ ਸ਼ਾਦੀ ਕਰਨੀ ਹੈ। ਇਸ ਲਈ ਕੁਝ ਦੇ ਜਾਓ ਤਾਂ ਚੰਗਾ ਹੈ। ਇਸ ਤੋਂ ਬਾਅਦ ਉਹਨਾਂ ਨੇ ਸਾਰਾ ਧਨ ਮਾਂ ਦੇ ਸਾਹਮਣੇ ਰੱਖ ਦਿੱਤਾ, ਤੇ ਕਿਹਾ, “ਜਿੰਨਾ ਚਾਹ ਲੈ ਲਓ " ਕੁਝ ਪੈਸੇ ਲੈ ਕੇ ਬਾਕੀ ਸਾਰਾ ਮਾਈ ਨੇ ਬੜੇ ਚਾਅ ਨਾਲ ਕਰਤਾਰ ਸਿੰਘ ਦੀ ਝੋਲੀ ਪਾ ਦਿੱਤਾ ਤੇ ਆਸ਼ੀਰਵਾਦ ਦਿੱਤਾ, “ਜਾਓ, ਬੇਟਾ ਤੁਹਾਨੂੰ ਕਾਮਯਾਬੀ ਨਸੀਬ ਹੋਵੇ।’ ਡਕੈਤੀ ਜਿਹੇ ਭਿਆਨਕ ਕੰਮ ਵਿੱਚ ਵੀ ਸ਼ਾਮਿਲ ਹੋ ਕੇ ਕਰਤਾਰ ਸਿੰਘ ਦਾ ਦਿਲ ਕਿੰਨ੍ਹਾਂ ਜ਼ਜ਼ਬਾਤੀ, ਕਿੰਨ੍ਹਾਂ ਪਵਿੱਤਰ ਤੇ ਕਿਨ੍ਹਾਂ ਵੱਡਾ ਸੀ। ਇਹ ਇਸ ਘਟਨਾ ਤੋਂ ਪਤਾ ਲੱਗਦਾ ਹੈ।
ਫਰਵਰੀ 1915 ਵਿੱਚ ਬਗਾਵਤ ਦੀ ਤਿਆਰੀ ਸੀ। ਪਹਿਲੇ ਹਫਤੇ ਆਪ, ਪਿੰਗਲੇ ਅਤੇ ਦੂਜੇ ਦੇ ਤਿੰਨ ਹੋਰ ਸਾਥੀਆਂ ਨਾਲ ਆਗਰਾ, ਕਾਨਪੁਰ, ਅਲਾਹਾਬਾਦ, ਲਖਨਊ, ਮੇਰਠ ਅਤੇ ਕਈ ਹੋਰ ਥਾਂ ਗਏ। ਅਤੇ ਬਗਾਵਤ ਲਈ ਉਹਨਾਂ ਨਾਲ ਮੇਲ-ਮਿਲਾਪ ਕਰ ਆਏ। ਅਖੀਰ ਉਹ ਦਿਨ ਨੇੜੇ ਆਉਣ ਲੱਗਾ, ਜਿਸ ਦਾ ਬੜੇ ਚਿਰ ਤੋਂ ਇੰਤਜ਼ਾਰ ਹੋਇਆ ਸੀ। 21 ਫਰਵਰੀ 1915 ਨੂੰ ਭਾਰਤ ਵਿੱਚ ਬਗਾਵਤ ਦਾ ਦਿਨ ਮੁਕੱਰਰ ਹੋਇਆ ਸੀ। ਇਸ ਦੇ ਮੁਤਾਬਕ ਤਿਆਰੀ ਹ ਰਹੀ ਸੀ। ਪਰੰਤੂ ਬਿਲਕੁੱਲ ਇਸ ਵੇਲੇ ਹੀ ਉਨ੍ਹਾਂ ਦੀਆਂ ਉਮੀਦਾਂ ਦੇ ਰੁੱਖ ਦੀ ਜੜ੍ਹ ਤੇ ਬੈਠਾ ਇੱਕ ਚੂਹਾ ਇਸ ਨੂੰ ਕੱਟ ਰਿਹਾ ਸੀ। ਚਾਰ ਪੰਜ ਦਿਨ ਪਹਿਲਾਂ ਸ਼ੱਕ ਪੈ ਗਿਆ ਕਿ ਕਿਰਪਾਲ ਸਿੰਘ ਦੀ ਗੱਦਾਰੀ ਨਾਲ ਸਾਰਾ ਕੁੱਝ ਢਹਿ-ਢੇਰੀ ਹੋ ਜਾਏਗਾ ਇਸ ਡਰ ਨਾਲ ਹੀ ਕਰਤਾਰ ਸਿੰਘ ਨੇ ਰਾਸ ਬਿਹਾਰੀ ਬੋਸ ਨੂੰ ਬਗਾਵਤ ਦੀ ਤਾਰੀਕ 21 ਫਰਵਰੀ ਦੀ ਬਜਾਏ 19 ਫਰਵਰੀ ਕਰਨ ਲਈ ਕਿਹਾ। ਇਸ ਇਨਕਲਾਬੀ ਗ੍ਰਿਰੋਹ ਵਿੱਚ ਗੱਦਾਰ ਦੀ ਹੱਦ ਕਿੰਨੇ ਖਤਰਨਾਕ ਨਤੀਜੇ ਦਾ ਕਾਰਨ ਬਣੀ | ਰਾਸ ਬਿਹਾਰੀ ਤੇ ਕਰਤਾਰ ਸਿੰਘ ਵੀ ਕਈ ਮੁਨਾਸਬ ਇੰਤਜ਼ਾਮ ਨਾ ਹੋਣ ਕਰਕੇ ਆਪਣਾ ਭੇਦ ਨਾ ਛੁਪਾ ਸਕੇ। ਇਸ ਦਾ ਕਾਰਨ ਭਾਰਤ ਦੀ ਬਦਕਿਸਮਤੀ ਤੋਂ ਸਿਵਾਏ ਹੋਰ ਕੀ ਹੋ ਸਕਦਾ ਸੀ। ਕਰਤਾਰ ਸਿੰਘ ਪੰਜਾਬ, ਸੱਠ ਆਦਮੀਆ ਨਾਲ ਪਿੱਛਲ ਫੈਸਲੇ ਅਨੁਸਾਰ 19 ਫਰਵਰੀ ਨੂੰ ਫਿਰੋਜ਼ਪੁਰ ਜਾ ਪਹੁੰਚੇ। ਆਪਣੇ ਸਾਥੀ ਫੌਜੀ ਹੌਲਦਾਰ ਨੂੰ ਮਿਲੇ ਤੇ ਬਗਾਵਤ ਦੀ ਗੱਲ ਕੀਤੀ। ਪਰੰਤੂ ਕਿਰਪਾਲ ਸਿੰਘ ਨੇ ਤਾਂ ਸਾਰਾ ਮਾਮਲਾ ਪਹਿਲਾਂ ਹੀ ਤਿੱਤਰ ਖਿੱਤਰ ਕਰ ਦਿੱਤਾ ਸੀ। ਹਿੰਦੁਸਤਾਨੀ ਸਿਪਾਹੀ ਨਿਹੱਥ ਕਰ ਦਿੱਤੇ ਗਏ ਸਨ। ਧੜਾ-ਧੜ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਹੌਲਦਾਰ ਨੇ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ। ਕਰਤਾਰ ਸਿੰਘ ਦੀ ਕੋਸ਼ਿਸ਼ ਅਸਫਲ ਰਹੀ। ਨਿਰਾਸ਼ ਹੋ ਕੇ ਵਾਪਸ ਲਾਹੌਰ ਆ ਗਏ। ਪੰਜਾਬ ਭਰ ਵਿੱਚ ਗ੍ਰਿਫਤਾਰੀਆਂ ਦਾ ਚੱਕਰ ਤੇਜ਼ੀ ਨਾਲ ਚੱਲਣ ਲੱਗਾ | ਹੁਣ ਸਾਥੀ ਵੀ ਟੁੱਟਣ ਲੱਗੇ। ਇਸ ਹਾਲਤ ਵਿੱਚ ਰਾਸ ਬਿਹਾਰੀ ਬੋਸ ਮਾਯੂਸੀ ਦੀ ਹਾਲਤ ਵਿੱਚ ਲਾਹੌਰ ਦੇ ਇਕ ਮਕਾਨ ਵਿੱਚ ਲੇਟੇ ਹੋਏ ਸਨ। ਕਰਤਾਰ ਸਿੰਘ ਵੀ ਚਾਰਪਾਈ ਉਤੇ ਦੂਸਰੇ ਪਾਸੇ ਮੂੰਹ ਕਰਕੇ ਲੇਟ ਗਿਆ। ਆਪਸ ਵਿੱਚ ਕਈ ਗੱਲ ਨਾ ਕੀਤੀ। ਪਰੰਤੂ ਚੁੱਪ-ਚਾਪ ਹੀ ਇੱਕ ਦੂਸਰੇ ਦੇ ਦਿਲ ਦੀ ਹਾਲਤ ਤਾੜ ਗਏ। ਇਨ੍ਹਾਂ ਦੀ ਹਾਲਤ ਦਾ ਅੰਦਾਜ਼ਾ ਅਸੀਂ ਕੀ ਲਗਾ ਸਕਦੇ ਹਾਂ।
ਦਰ ਤਬਦੀਰ ਪਰ ਸਿਰ ਫੜਨਾ ਸੇਵਾਹ ਰਿਹਾ ਅਪਨਾ।
ਵਸੀਲੇ ਹਾਥ ਹੀ ਨਾ ਆਏ ਕਿਸਮਤ ਅਜਮਾਈ ਕੇ।
ਸਾਡਾ ਕੰਮ ਕਿਸਮਤ ਦੇ ਦਰਵਾਜਿਆਂ ਤੇ ਮੱਥਾ ਮਾਰਨਾ ਹੀ ਰਿਹਾ। ਪਰ ਕਿਸਮਤ ਅਜਮਾਈ ਲਈ ਵਸੀਲ ਹੱਥ ਹੀ ਨਾ ਲੱਗੇ। ਉਹਨਾਂ ਦੀ ਤਾਂ ਖਾਹਸ਼ ਇਹ ਸੀ ਕਿ ਕਿਤੇ ਲੜਾਈ ਹੋਵੇ ਤੇ ਉਹ ਆਪਣੇ ਦੇਸ਼ ਲਈ ਲੜਦੇ-ਲੜਦੇ ਜਾਨ ਦੇਣ। ਫਿਰ ਸਰਗੋਧਾ ਦੇ ਨੇੜੇ ਚੱਕ ਨੰਬਰ ਪੰਜ ਵਿੱਚ ਆ ਗਏ। ਫਿਰ ਬਗਾਵਤ ਦੀ ਚਰਚਾ ਛੇੜ ਦਿੱਤੀ। ਉਥੇ ਹੀ ਫੜ ਗਏ। ਜ਼ੰਜ਼ੀਰਾਂ ਵਿੱਚ ਜਕੜੇ ਗਏ। ਨਿੱਡਰ ਬਾਗੀ ਕਰਤਾਰ ਸਿੰਘ ਨੂੰ ਲਾਹੌਰ ਸਟੇਸ਼ਨ ਤੇ ਲਿਆਂਦਾ ਗਿਆ। ਪੁਲਸ ਕਪਤਾਨ ਨੂੰ ਕਿਹਾ, “ਮਿਸਟਰ ਟਾਮਕਿਨ ਕੁਝ ਖਾਣ ਨੂੰ ਲਿਆਦੇ।” “ਉਹ ਕਿਤਨਾ ਮਸਤਾਨਾ ਮਨ ਸੀ। ਇਸ ਦਿਲ ਖਿੱਚਵੀਂ ਸ਼ਖਸ਼ੀਅਤ ਨੂੰ ਦੇਖ ਕੇ ਦੋਸਤ ਤੇ ਦੁਸ਼ਮਣ ਵੀ ਖੁਸ਼ ਹੋ ਜਾਂਦੇ ਸਨ। ਗ੍ਰਿਫਤਾਰੀ ਦੇ ਸਮੇਂ ਉਹ ਬਹੁਤ ਖੁਸ਼ ਸਨ। ਆਮ ਤੌਰ ਤੇ ਕਿਹਾ ਕਰਦੇ ਸਨ, ਬਹਾਦਰੀ ਤੇ ਹਿੰਮਤ ਨਾਲ ਮਰ ਜਾਣ ਤੇ ਮੈਨੂੰ ਬਾਗੀ ਦਾ ਖਿਤਾਬ ਦੇਣਾ। ਕੋਈ ਯਾਦ ਕਰੇ ਤਾਂ ਬਾਗੀ ਕਰਤਾਰ ਸਿੰਘ ਕਹਿ ਕੇ ਯਾਦ ਕਰ।” ਮੁਕੱਦਮਾ ਚੱਲਿਆ। ਇਸ ਵੇਲੇ ਕਰਤਾਰ ਸਿੰਘ ਦੀ ਉਮਰ ਸਿਰਫ ਸਾਢੇ ਅਠਾਰਾਂ ਸਾਲ ਦੀ ਸੀ। ਸਾਰਿਆਂ ਤੋਂ ਘੱਟ ਉਮਰ ਦੇ ਅਪਰਾਧੀ ਆਪ ਹੀ ਸਨ। ਪਰੰਤੂ ਜੱਜ ਨੇ ਆਪ ਦੇ ਬਾਰੇ ਇਹ ਲਿਖਿਆ, ‘ਉਹ ਇਨ੍ਹਾਂ ਅਪਰਾਧੀਆਂ ਵਿੱਚ ਸਭ ਤੋਂ ਖਤਰਨਾਕ ਅਪਰਾਧੀਆਂ ਵਿੱਚੋਂ ਇੱਕ ਹੈ। ਅਮਰੀਕਾ ਦੇ ਸਫ਼ਰ ਦੇ ਦੌਰਾਨ, ਫਿਰ ਭਾਰਤ ਵਿੱਚ ਸਾਜ਼ਿਸ਼ ਦਾ ਕੋਈ ਹਿੱਸਾ ਨਹੀਂ ਜਿਸ ਵਿੱਚ ਇਸ ਨੇ ਉੱਘਾ ਹਿੱਸਾ ਨਾ ਪਾਇਆ ਹੋਵੇ।”
ਇਕ ਦਿਨ ਆਪ ਦੇ ਬਿਆਨ ਦੇਣ ਦੀ ਵਾਰੀ ਆਈ। ਆਪਨੇ ਸਭ ਕੁੱਝ ਮੰਨ ਲਿਆ। ਆਪ ਇਨਕਲਾਬੀ ਬਿਆਨ ਦਿੰਦੇ ਰਹੇ। ਜੱਜ ਦੰਦਾਂ ਹੇਠ ਕਲਮ ਦਬਾਈ ਦੇਖਦਾ ਰਿਹਾ, ਇੱਕ ਲਫਜ਼ ਤੱਕ ਨਾ ਲਿਖਿਆ । ਬਾਅਦ ਵਿੱਚ ਏਨਾ ਕਿਹਾ, “ਕਰਤਾਰ ਸਿੰਘ ਅਜੇ ਤੁਹਾਡਾ ਬਿਆਨ ਨਹੀਂ ਲਿਖਿਆ ਗਿਆ। ਤੁਸੀਂ ਸੋਚ ਸਮਝ ਕੇ ਬਿਆਨ ਦਿਉ। ਤੁਸੀਂ ਜਾਣਦੇ ਹੋ ਕਿ ਤੁਹਾਡੇ ਬਿਆਨ ਦਾ ਨਤੀਜਾ ਕੀ ਨਿਕਲ ਸਕਦਾ ਹੈ।’’ ਵੇਖਣ ਵਾਲੇ ਦੱਸਦੇ ਹਨ ਕਿ ਜੱਜ ਦੇ ਇਹਨਾਂ ਲਫ਼ਜਾਂ ਤੇ ਕਰਤਾਰ ਸਿੰਘ ਨੇ ਬਹੁਤ ਸਾਰੀ ਮਸਤਾਨੀ ਅਦਾ ਨਾਲ ਕੇਵਲ ਏਨਾ ਹੀ ਕਿਹਾ ‘‘ਫਾਂਸੀ ਹੀ ਲਾ ਦਿਉਗੇ ਹੋਰ ਕੀ? ਅਸੀਂ ਇਸ ਤੋਂ ਨਹੀਂ ਡਰਦੇ।” ਇਸ ਦਿਨ ਅਦਾਲਤ ਦਾ ਜਲਸਾ ਖਤਮ ਹੋ ਗਿਆ। ਦੂਸਰੇ ਦਿਨ ਫਿਰ ਅਦਾਲਤ ਵਿੱਚ ਕਰਤਾਰ ਸਿੰਘ ਦਾ ਬਿਆਨ ਸ਼ੁਰੂ ਹੋ ਗਿਆ। ਪਹਿਲੇ ਦਿਨ ਜੱਜ ਦਾ ਕੁਝ ਐਹ ਜਿਹਾ ਖਿਆਲ ਸੀ ਕਿ ਕਰਤਾਰ ਸਿੰਘ ਭਾਈ ਪਰਮਾਨੰਦ ਦੇ ਇਸ਼ਾਰੇ ਤੇ ਉਹ ਬਿਆਨ ਦੇ ਰਹੇ ਹਨ। ਪ੍ਰੰਤੂ ਉਹ ਬਾਗੀ ਕਰਤਾਰ ਸਿੰਘ ਦੇ ਦਿਲ ਦੀਆਂ ਗਹਿਰਾਈਆਂ ਵਿੱਚ ਨਹੀਂ ਉੱਤਰ ਸਕਦੇ ਸਨ। ਕਰਤਾਰ ਸਿੰਘ ਦਾ ਬਿਆਨ ਜ਼ਿਆਦਾ ਜ਼ੋਰਦਾਰ ਜ਼ਿਆਦਾ ਜਸ਼ੀਲਾ ਤੇ ਪਹਿਲੇ ਦਿਨ ਦੀ ਤਰ੍ਹਾਂ ਇਨਕਲਾਬੀ ਸੀ | ਅਖੀਰ ਵਿੱਚ ਆਪ ਨੇ ਕਿਹਾ, “ਜੁਰਮ ਦੇ ਲਈ ਮੈਨੂੰ ਉਮਰ ਕੈਦ ਮਿਲ ਜਾਏਗੀ ਜਾਂ ਫਾਂਸੀ। ਪਰੰਤੂ ਮੈਂ ਫਾਂਸੀ ਨੂੰ ਪਹਿਲ ਦੇਵਾਂਗਾ ਤਾਂ ਕਿ ਫਿਰ ਜਨਮ ਲੈ ਕੇ ਜਦ ਤੱਕ ਹਿੰਦੁਸਤਾਨ ਅਜ਼ਾਦ ਨਹੀਂ ਹੋਵੇਗਾ, ਤਦ ਤੱਕ ਮੈਂ ਵਾਰ ਵਾਰ ਜਨਮ ਲੈ ਕੇ ਵਾਸੀ ਤੇ ਲਟਕਦਾ ਰਹਾਂਗਾ | ਇਹ ਮੇਰੀ ਆਖਰੀ ਖਾਹਿਸ਼ ਹੈ।’’
ਆਪ ਦੀ ਬਹਾਦਰੀ ਨੇ ਜੱਜਾਂ ਨੂੰ ਪ੍ਰਭਾਵਿਤ ਕੀਤਾ। ਪਰੰਤੂ ਉਹਨਾਂ ਨੇ ਖੁੱਲੇ ਦਿਲ ਦੁਸ਼ਮਣ ਦੀ ਤਰ੍ਹਾਂ ਆਪ ਦੀ ਬਹਾਦਰੀ ਨੂੰ ਬਹਾਦਰੀ ਨਾ ਕਹਿ ਕੇ ਢੀਠ-ਪੁਣੇ ਦੇ ਸ਼ਬਦਾਂ ਨਾਲ ਯਾਦ ਕੀਤਾ। ਕਰਤਾਰ ਸਿੰਘ ਨੂੰ ਮੌਤ ਦੀ ਸਜ਼ਾ ਵੀ ਮਿਲੀ। ਆਪਨੇ ਮੁਸਕਰਾਉਂਦੇ ਹੋਏ ਜੱਜ ਦਾ ਸ਼ੁਕਰੀਆ ਅਦਾ ਕੀਤਾ। ਕਰਤਾਰ ਸਿੰਘ ਵਾਸੀ ਦੀ ਕੋਠੜੀ ਵਿੱਚ ਬੰਦ ਸਨ। ਆਪਣੇ ਦਾਦਾ ਨੇ ਆ ਕੇ ਕਿਹਾ “ਕਰਤਾਰ ਸਿੰਘ, ਕਿੰਨ੍ਹਾਂ ਲਈ ਮਰ ਰਿਹਾ ਹੈ ? ਜਿਹੜੇ ਤੈਨੂੰ ਗਾਲੀਆਂ ਦਿੰਦੇ ਹਨ। ਤੇਰੇ ਮਰਨ ਨਾਲ ਦੇਸ਼ ਦਾ ਕੁੱਝ ਫਾਇਦਾ ਹੋਵੇਗਾ, ਇਹ ਵੀ ਨਜ਼ਰ ਨਹੀਂ ਆਉਂਦਾ।’’ ਕਰਤਾਰ ਸਿੰਘ ਨੇ ਬਹੁਤ ਹੌਲੀ ਜਿਹੀ ਪੁੱਛਿਆ :
ਦਾਦਾ ਜੀ ਫਲਾਣ ਰਿਸ਼ਤੇਦਾਰ ਕਿੱਥੇ ਹੈ ?
‘‘ਪਲੇਗ ਨਾਲ ਮਰ ਗਿਆ।”
ਫਿਲਾਣਾ ਕਿੱਥੇ ਹੈ ? "
‘ਇੰਜ ਨਾਲ ਮਰ ਗਿਆ ਹੈ।
“ਤਾਂ ਕੀ ਤੁਸੀਂ ਚਾਹੁੰਦੇ ਹੋ ਕਰਤਾਰ ਸਿੰਘ ਬਿਸਤਰੇ ਉੱਤੇ ਮਹੀਨਿਆਂ ਬੱਧੀ ਪਿਆ ਰਹੇ ਤੇ ਦਰਦ ਨਾਲ ਦੁਖੀ ਕਿਸੇ ਰੰਗ ਨਾਲ ਮਰੇ ? ਕੀ ਉਸ ਮੌਤ ਨਾਲ ਇਹ ਮੌਤ ਹਜ਼ਾਰਾ ਦਰਜ ਚੰਗੀ ਨਹੀਂ ’’: ' ਦਾਦਾ ਚੁੱਪ ਹੋ ਗਏ।
ਅੱਜ ਫਿਰ ਸਵਾਲ ਉਠਦਾ ਹੈ ਕਿ ਉਨ੍ਹਾਂ ਦੇ ਮਰਨ ਨਾਲ ਕੀ ਫਾਇਦਾ ਹੋਇਆ ? ਉਹ ਕਿਸ ਲਈ ਮਰੇ ? ਇਸ ਦਾ ਜਵਾਬ ਬਿਲਕੁਲ ਸਾਫ਼ ਹੈ। ਦੇਸ਼ ਦੇ ਲਈ ਮਰੇ। ਉਹਨਾਂ ਦਾ ਆਦਰਸ਼ ਹੀ ਦੇਸ਼ ਸੇਵਾ ਵਿੱਚ ਲੜਦੇ ਮਰਨਾ ਸੀ। ਉਹ ਇਸ ਤੋਂ ਜ਼ਿਆਦਾ ਕੁੱਝ ਨਹੀਂ ਚਾਹੁੰਦੇ ਸਨ। ਮਰਨਾ ਵੀ ਗੁੰਮਨਾਮ ਰਹਿ ਕੇ ਚਾਹੁੰਦੇ ਸਨ।
ਚਮਨ ਜਾਰੇ ਮੁਹੱਬਤ ਮੇਂ, ਉਸੀ ਨੇ ਕੀ ਬਾਗਬਾਨੀ।
ਜਿਸਨੇ ਮਿਹਨਤ ਕੋ ਹੀ ਮਿਹਨਤ ਕਾ ਸਮਰ ਜਾਨਾ।
ਨਹੀਂ ਹਤਾ ਹੈ ਮੁਹਤਾਜੇ ਨੁਮਾਇਸ਼ ਫੇਜ ਸ਼ਬਨਮ ਕਾ,
ਅੰਧੇਰੀ ਰਾਤ ਮੈਂ ਮੋਤੀ ਲੂਟਾ ਜਾਤੀ ਹੈ ਗੁਲਸ਼ਨ ਮੇਂ।
(ਮੁਹੱਬਤ ਦੀ ਫੁੱਲਵਾੜੀ ਵਿੱਚ ਉਸ ਮਾਲੀ ਦੀ ਥਾਂ ਹੈ, ਜਿਹੜਾ ਕਿ ਆਪਣੀ ਮਿਹਨਤ ਨੂੰ ਹੀ ਆਪਣਾ ਫਲ ਸਮਝਦਾ ਹੈ। ਤੇਲ ਦੀ ਦਰਿਆ ਦਿਲੀ ਵਿਖਾਵੇ ਲਈ ਨਹੀਂ ਹੈ, ਉਹ ਤਾ ਹਨੇਰੀ ਰਾਤ ਵਿੱਚ ਚੁੱਪ-ਚਾਪ ਬਾਗ ਵਿੱਚ ਮੋਤੀ ਕੇਰ ਜਾਂਦੀ ਹੈ।)
ਡੇਢ ਸਾਲ ਤੱਕ ਮੁਕਦੱਮਾ ਚੱਲਿਆ। 16 ਨਵੰਬਰ, 1915 ਦਾ ਦਿਨ ਸੀ, ਜਦ ਉਨ੍ਹਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਉਹ ਦਿਨ ਵੀ ਹਮੇਸ਼ਾ ਦੀ ਤਰ੍ਹਾਂ ਸਨ। ਇਨ੍ਹਾਂ ਦਾ ਭਾਰ ਦਸ ਪੌਂਡ ਵੱਧ ਗਿਆ ਸੀ। ਭਾਰਤ ਮਾਤਾ ਦੀ ਜੈ ਕਹਿੰਦੇ ਹੋਏ ਉਹ ਫਾਂਸੀ ਦੇ ਤਖ਼ਤੇ ’ਤੇ ਝੁੱਲ ਗਏ।
(ਸ਼ਹੀਦ ਭਗਤ ਸਿੰਘ)