ਨਵੀਂ ਦਿੱਲੀ,13 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰੁਜ਼ਗਾਰ ਮੇਲੇ ਵਿੱਚ ਸਰਕਾਰੀ ਸੇਵਾਵਾਂ ਲਈ 71 ਹਜ਼ਾਰ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਨ੍ਹਾਂ ਵਿਚ ਇਕੱਲੇ ਰੇਲਵੇ ਵਿਭਾਗ ਦੇ 50,000 ਨਵੇਂ ਨਿਯੁਕਤ ਕਰਮਚਾਰੀ ਸ਼ਾਮਲ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਵੀ ਕਰਨਗੇ।ਸਰਕਾਰੀ ਸੂਤਰਾਂ ਅਨੁਸਾਰ ਰੋਜ਼ਗਾਰ ਮੇਲੇ ਦੇ ਪ੍ਰੋਗਰਾਮ ਦੌਰਾਨ ਦੇਸ਼ ਦੀਆਂ ਵੱਖ-ਵੱਖ 45 ਥਾਵਾਂ 'ਤੇ ਲੱਗਣ ਵਾਲੇ ਸਰਕਾਰੀ ਮੇਲੇ 'ਚ ਸਰਕਾਰ ਦੇ ਕਈ ਮੰਤਰੀ ਸ਼ਿਰਕਤ ਕਰਨਗੇ।ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਜੈਪੁਰ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਚੇਨਈ ਵਿੱਚ, ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜੋਧਪੁਰ ਵਿੱਚ, ਭਾਰੀ ਉਦਯੋਗ ਮੰਤਰੀ ਮਹਿੰਦਰ ਪਾਂਡੇ ਲਖਨਊ ਵਿੱਚ, ਅਰਜੁਨ ਮੁੰਡਾ ਰਾਂਚੀ ਵਿੱਚ, ਨਿਤਿਨ ਗਡਕਰੀ ਨਾਗਪੁਰ ਵਿੱਚ, ਧਰਮਿੰਦਰ ਪ੍ਰਧਾਨ ਭੁਵਨੇਸ਼ਵਰ ਵਿੱਚ, ਹਰਦੀਪ ਸਿੰਘ ਪੁਰੀ ਪਟਿਆਲਾ ਵਿੱਚ ਰਹਿਣਗੇ।