ਨਵੀਂ ਦਿੱਲੀ, 8 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਮਹਿੰਗਾਈ ਦੇ ਦੌਰ ਵਿੱਚ ਘਰ ਦੀਆਂ ਹਰ ਚੀਜਾਂ ਨੁੰ ਬਣਾਉਣ ਲਈ ਆਦਮੀ ਕਿਸ਼ਤਾਂ ਉਤੇ ਖਰੀਦ ਕੇ ਹੌਲੀ ਹੌਲੀ ਪੈਸੇ ਵਾਪਸ ਕਰਦਾ ਰਹਿੰਦਾ ਹੈ। ਪਰ ਹੁਣ ਅੰਬ ਵੀ ਲੋਕ ਕਿਸਤਾਂ ਉਤੇ ਖਰੀਦ ਸਕਣਗੇ। ਪੂਣੇ ਦੇ ਵਪਾਰੀ ਨੇ ਕਿਸ਼ਤਾਂ ਵਿੱਚ ਅੰਬ ਵੇਚਣ ਦਾ ਫੈਸਲਾ ਕੀਤਾ ਹੈ। ਅਲਫਾਂਸੋ ਅੰਬ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਸ਼ਹਿਰ ਦੇ ਵਪਾਰੀ ਗੁਰੂਕ੍ਰਿਪਾ ਟ੍ਰੇਡਰਜ਼ ਐਂਡ ਫਰੂਟ ਪ੍ਰੋਡੈਕਟਸ ਦੇ ਗੌਰਵ ਨੇ ਅੰਬ ਨੂੰ ਅਸਾਨ ਕਿਸਤ ਜਾਂ ਈਐਮਆਈ ਉਤੇ ਵੇਚਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫ਼ਰਿੱਜ ਤੇ ਏਸੀ ਕਿਸ਼ਤਾਂ ਉਤੇ ਖਰੀਦੇ ਜਾ ਸਕਦੇ ਹਨ ਤਾਂ ਫਿਰ ਆਮ ਕਿਉਂ ਨਹੀਂ। ਦੇਵਗੜ੍ਹ ਅਤੇ ਰਤਨਾਗਿਰੀ ਦਾ ਹਾਪੁਸ (ਅਲਫਾਂਸੋ) ਆਮ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਇਸ ਅੰਬ ਦੀ ਵਰਤਮਾਨ ਵਿੱਚ ਕੀਮਤ 800 ਤੋਂ 1300 ਰੁਪਏ ਪ੍ਰਤੀ ਦਰਜਨ ਵਿਕ ਰਹੇ ਹਨ।
ਕਿਸਤਾਂ ਉਤੇ ਅੰਬ ਵੇਚਣ ਵਾਲਿਆਂ ਮੁਤਾਬਕ ਜੇਕਰ ਅੰਬ ਖਰੀਦਣਾ ਹੈ ਤਾਂ ਕ੍ਰੇਡਿਟ ਕਾਰਡ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਖਰੀਦ ਰਕਮ ਨੂੰ 3, 6 ਜਾਂ 12 ਮਹੀਨਿਆਂ ਵਿੱਚ ਬਦਲ ਦਿੱਤਾ ਜਾਂਦਾ ਹੈ। ਪ੍ਰੰਤੂ ਇਹ ਯੋਜਨਾ ਘੱਟੋ ਘੱਟ 5000 ਰੁਪਏ ਦੀ ਖਰੀਦਦਾਰੀ ਉਤੇ ਉਪਲੱਬਧ ਹੋਵੇਗੀ। ਇਸ ਲਈ ਇਕ ਫਾਈਨੈਸ਼ੀਅਲ ਟੈਕਨੋਲੌਜੀ ਕੰਪਨੀ ਦੀ ਪੀਓਐਸ ਮਸ਼ੀਨਾਂ ਲਗਾਈ ਗਈ ਹੈ, ਜੋ ਕ੍ਰੇਡਿਟ ਕਾਰਡ ਅਤੇ ਹੋਰ ਡੇਬਿਟ ਕਾਰਡਾਂ ਉਤੇ ਬਿਲ ਨੂੰ ਈਐਮਆਈ ਵਿੱਚ ਬਦਲ ਦਿੰਦੀ ਹੇ।