ਕੇਂਦਰ ਸਰਕਾਰ ਵੱਲੋਂ ਬਣਾਈ ਕਮੇਟੀ ਬਦਲਾਅ ਕਰਨ ਦੇ ਪੱਖ ’ਚ
ਨਵੀਂ ਦਿੱਲੀ, 6 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸਕੂਲ ਸਿੱਖਿਆ ਅਤੇ ਉਸ ਵਿੱਚ ਵੀ ਖਾਸ ਤੌਰ ਉਤੇ ਪ੍ਰੀਖਿਆ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। ਕੇਂਦਰ ਸਕਰਾਰ ਵੱਲੋਂ ਗਠਿਤ ਨੈਸ਼ਨਲ ਕਰਿਕੁਲਮ ਫ੍ਰੇਮਵਰਕ (ਐਨਸੀਐਫ) ਦੇ ਮਾਹਿਰ ਪੈਨਲ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆ ਅਤੇ 12ਵੀਂ ਕਲਾਸ ਲਈ ਇਕ ਸੈਮੇਸਟਰ ਪ੍ਰਣਾਲੀ ਦੇ ਪੱਖ ਵਿੱਚ ਹੈ। ਐਨਸੀਐਫ ਅਨੁਸਾਰ ਬੋਰਡ ਪ੍ਰੀਖਿਆਵਾਂ ਦਾ ਇਕ ਨਹੀਂ ਬਲਕਿ ਸਾਲ ਵਿੱਚ ਘੱਟ ਤੋਂ ਘੱਟ ਦੋ ਵਾਰ ਆਯੋਜਨ ਕੀਤਾ ਜਾਣਾ ਚਾਹੀਦਾ। ਐਨਸੀਐਫ ਇਹ ਵੀ ਸਿਫਾਰਸ਼ ਕਰ ਸਕਦਾ ਹੈ ਕਿ ਵਿਦਿਆਰਥੀਆਂ ਨੂੰ ਇਸ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਕਿਸੇ ਵਿਸ਼ੇ ਦੀ ਪ੍ਰੀਖਿਆ ਪਹਿਲਾਂ ਅਤੇ ਕਿਸ ਵਿਸ਼ੇ ਦੀ ਪ੍ਰੀਖਿਆ ਦੂਜੀ ਵਾਰ ਹੋਣ ਵਾਲੀ ਪ੍ਰੀਖਿਆ ਵਿੱਚ ਦੇਣਾ ਚਾਹੁੰਦੇ ਹਨ।
ਹੋਰ ਜਾਣਕਾਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ : साल में दो बार हो सकती हैं बोर्ड परीक्षाएं- आर्ट्स, कॉमर्स और साइंस के मिश्रण की हो सकती है सिफारिश
ਇਸਰੋ ਦੇ ਸਾਬਕਾ ਚੇਅਰਮੈਨ ਕੇ ਕਸਤੂਰੀਰੰਗਨ ਦੀ ਅਗਵਾਈ ਵਿੱਚ 12 ਮੈਂਬਰੀ ਕਮੇਟੀ ਵੱਲੋਂ ਤਿਆਰ ਕੀਤੀ ਜਾ ਰਹੀਆਂ ਸਿਫਾਰਸ਼ਾਂ ਨੂੰ ਅਪਣਾਉਣ ਬਾਅਦ ਹੀ ਪ੍ਰੀਖਿਆਵਾਂ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਗਠਿਤ ਨੈਸ਼ਨਲ ਕਰਿਕੁਲਮ ਫ੍ਰੇਮਵਰਕ ਦੇ ਚਾਰ ਸਟੇਜ ਹਨ। ਇਨ੍ਹਾਂ ਵਿੱਚ ਫਾਉਡੇਸ਼ਨ, ਪ੍ਰੀਪ੍ਰੇਟੀ, ਮਿਡਲ ਅਤੇ ਸੈਕੰਡਰੀ ਸਟੇਜ ਸ਼ਾਮਲ ਹੈ। ਸੈਕੰਡਰੀ ਸਟੇਜ਼ ਭਾਵ ਕਲਾਸ 9 ਤੋਂ 12 ਲਈ ਐਨਸੀਐਫ ਨੂੰ ਲਾਗੂ ਕੀਤੇ ਜਾਣ ਉਤੇ ਫਿਲਹਾਲ ਕੋਈ ਅਧਿਕਾਰਤ ਸੂਚਨਾ ਚਾਰੀ ਨਹੀਂ ਕੀਤੀ ਗਈ।