ਨਵੀਂ ਦਿੱਲੀ,5 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਗੁਲਾਮ ਨਬੀ ਆਜ਼ਾਦ ਦੀ ਆਤਮਕਥਾ 'ਆਜ਼ਾਦ' ਅੱਜ ਦਿੱਲੀ 'ਚ ਰਿਲੀਜ਼ ਹੋਵੇਗੀ। ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਕਰਨ ਸਿੰਘ ਇਸ ਦੀ ਲਾਂਚਿੰਗ ਕਰਨਗੇ। ਆਜ਼ਾਦ ਨੇ ਪਿਛਲੇ ਸਾਲ ਕਾਂਗਰਸ ਤੋਂ ਵੱਖ ਹੋ ਕੇ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਬਣਾਈ ਸੀ। ਇਸ ਪੁਸਤਕ ਵਿੱਚ ਉਨ੍ਹਾਂ ਨੇ ਆਪਣੇ 55 ਸਾਲਾਂ ਦੇ ਸਿਆਸੀ ਤਜ਼ਰਬਿਆਂ ਦਾ ਜ਼ਿਕਰ ਕੀਤਾ ਹੈ।ਕਿਤਾਬ ਦੇ ਲਾਂਚ ਤੋਂ ਇਕ ਦਿਨ ਪਹਿਲਾਂ ਭਾਵ ਮੰਗਲਵਾਰ ਨੂੰ ਗੁਲਾਮ ਨਬੀ ਆਜ਼ਾਦ ਨੇ ਕਾਂਗਰਸੀ ਨੇਤਾਵਾਂ 'ਤੇ ਤਿੱਖਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਜੈਰਾਮ ਰਮੇਸ਼ ਅਤੇ ਸਲਮਾਨ ਖੁਰਸ਼ੀਦ ਵਰਗੇ ਸੀਨੀਅਰ ਕਾਂਗਰਸੀ ਨੇਤਾਵਾਂ 'ਤੇ ਸਿਆਸੀ ਅਤੇ ਵਿਚਾਰਧਾਰਕ ਟਕਰਾਅ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ। ਇਸ ਤੋਂ ਇਲਾਵਾ ਆਜ਼ਾਦ ਨੇ ਪੀਐਮ ਨਰਿੰਦਰ ਮੋਦੀ ਦੀ ਤਾਰੀਫ਼ ਵੀ ਕੀਤੀ।