ਨਵੀਂ ਦਿੱਲੀ, 22 ਮਾਰਚ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿੱਚ 24 ਘੰਟਿਆਂ ਦੌਰਾਨ ਇਕ ਵਾਰ ਫਿਰ ਤੋਂ ਭੂਚਾਲ ਦੇ ਝਟਕੇ ਲੱਗੇ ਹਨ। ਅੱਜ ਹੁਣ 4 ਵਜਕੇ 42 ਮਿੰਟ ਉਤੇ ਸ਼ਾਮ ਨੂੰ ਭੂਚਾਲ ਦੇ ਝਟਕੇ ਲੱਗੇ ਹਨ। ਭੂਚਾਲ ਦੇ ਕੇਂਦਰ ਵੇਸਟ ਦਿੱਲੀ ਵਿੱਚ ਜ਼ਮੀਨ ਤੋਂ ਕਰੀਬ 5 ਕਿਲੋਮੀਟਰ ਵਿੱਚ ਦੱਸਿਆ ਗਿਆ ਹੈ। ਰਾਸ਼ਟਰੀ ਭੂਚਾਲ ਕੇਂਦਰ ਨੇ ਇਸਦੀ ਤੀਵਰਤਾ 2.7 ਦੱਸੀ ਹੈ। ਝਟਕੇ ਬਹੁਤ ਹਲਕੇ ਹੋਣ ਕਾਰਨ ਘੱਟ ਹੀ ਲੋਕਾਂ ਨੂੰ ਮਹਿਸੂਸ ਹੋਇਆ।
ਇਸ ਤੋਂ ਪਹਿਲਾਂ ਮੰਗਲਵਾਰ ਦੀ ਰਾਤ ਨੂੰ 10 ਵਜਕੇ 20 ਮਿੰਟ ਉਤੇ ਦਿੱਲੀ ਸਮੇਤ ਉਤਰ ਭਾਰਤ ਵਿੱਚ ਭੂਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ ਸਨ। ਜਦੋਂ ਕਿ ਇਸ ਦਾ ਕੇਂਦਰ ਅਫਗਾਨਿਸਤਾਨ ਵਿੱਚ ਸੀ।