ਨਵੀਂ ਦਿੱਲੀ, 15 ਮਾਰਚ, ਦੇਸ਼ ਕਲਿੱਕ ਬਿਓਰੋ :
ਦੇਸ਼ ਭਰ ਵਿੱਚ ਵੱਖ ਵੱਖ ਸੂਬਿਆਂ ਵਿੱਚ ਐਚ3ਐਨ2 ਵਾਇਰਸ ਫੈਲਦਾ ਜਾ ਰਿਹਾ ਹੈ। ਲਗਾਤਾਰ ਕਈ ਹਫਤਿਆਂ ਤੋਂ ਕਈ ਸੂਬਿਆਂ ਵਿੱਚ ਕੇਸ ਵਧਦੇ ਜਾ ਰਿਹਾ ਹਨ। H3N2 ਤੋਂ ਬਚਾਅ ਲਈ ਸਰਕਾਰਾਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਸਿਹਤ ਵਿਭਾਗਾਂ ਵੱਲੋਂ ਆਈਸੋਲੇਸ਼ਨ ਵਾਰਡ ਤਿਆਰ ਕਰਨ ਆਦੇਸ਼ ਦਿੱਤੇ ਗਏ ਹਨ। ਬੱਚਿਆ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਨੂੰ ਬੰਦ ਕਰਨ ਦੇ ਫੈਸਲਾ ਕੀਤਾ ਗਿਆ ਹੈ।
ਪੁਡੁਚੇਰੀ ਦੇ ਸਿੱਖਿਆ ਮੰਤਰੀ ਨਮਸਿਸਵਮ ਨੇ H3N2 ਵਾਇਰਸ ਅਤੇ ਫਲੂ ਦੇ ਮਾਮਲਿਆਂ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੁਡੁਚੇਰੀ ਦੇ ਸਕੂਲ 16 ਮਾਰਚ ਤੋਂ 26 ਮਾਰਚ ਤੱਕ ਬੰਦ ਰਹਿਣਗੇ। ਇਹ ਫੈਸਲਾ 1 ਤੋਂ 8ਵੀਂ ਕਲਾਸ ਤੱਕ ਵਿਦਿਆਰਥੀਆਂ ਲਈ ਲਿਆ ਗਿਆ ਹੈ। ਬਾਕੀ ਕਲਾਸਾਂ ਪਹਿਲਾਂ ਦੀ ਤਰ੍ਹਾਂ ਲੱਗਣਗੀਆਂ।