ਮੁੰਬਈ,14 ਮਾਰਚ,ਦੇਸ਼ ਕਲਿਕ ਬਿਊਰੋ:
ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਪੰਜ ਸਾਲਾ ਬੱਚੇ ਦੀ ਬੋਰਵੈੱਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਬੱਚਾ ਕਰੀਬ 15 ਫੁੱਟ ਹੇਠਾਂ ਡਿੱਗ ਗਿਆ ਸੀ, ਜਿਸ ਨੂੰ ਕੱਢਣ ਲਈ ਐਨਡੀਆਰਐਫ ਦੀਆਂ ਪੰਜ ਟੀਮਾਂ ਲੱਗੀਆਂ ਹੋਈਆਂ ਸਨ। ਬੱਚੇ ਨੂੰ ਬਾਹਰ ਵੀ ਕੱਢ ਲਿਆ ਗਿਆ ਪਰ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਬੱਚੇ ਦਾ ਨਾਂ ਸਾਗਰ ਦੱਸਿਆ ਜਾ ਰਿਹਾ ਹੈ। ਉਸ ਦੇ ਪਿਤਾ ਪਿੰਡ ਕੋਪਰੜੀ ਵਿੱਚ ਗੰਨਾ ਕੱਟਣ ਦਾ ਕੰਮ ਕਰਦੇ ਹਨ। NDRF ਮੁਤਾਬਕ ਸੋਮਵਾਰ ਸ਼ਾਮ 4 ਵਜੇ ਬੱਚਾ ਖੇਡਦੇ ਹੋਏ ਅਚਾਨਕ ਬੋਰਵੈੱਲ 'ਚ ਡਿੱਗ ਗਿਆ। ਪੁਲਿਸ ਨੇ ਉਦੋਂ ਸੂਚਿਤ ਕੀਤਾ ਸੀ ਕਿ ਮੌਕੇ 'ਤੇ ਐਂਬੂਲੈਂਸ ਅਤੇ ਹੋਰ ਡਾਕਟਰੀ ਸਹਾਇਤਾ ਤਿਆਰ ਰੱਖੀ ਗਈ ਹੈ, ਤਾਂ ਜੋ ਬੱਚੇ ਦੇ ਬਾਹਰ ਆਉਂਦੇ ਹੀ ਤੁਰੰਤ ਇਲਾਜ ਕੀਤਾ ਜਾ ਸਕੇ। ਇਸ ਦੇ ਬਾਵਜੂਦ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।