ਗਾਂਧੀਨਗਰ,11 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਗੁਜਰਾਤ ਵਿਧਾਨ ਸਭਾ ਨੇ ਸ਼ੁੱਕਰਵਾਰ ਨੂੰ ਬੀਬੀਸੀ ਦੀ ਵਿਵਾਦਤ ਡਾਕੂਮੈਂਟਰੀ ਖ਼ਿਲਾਫ਼ ਮਤਾ ਪਾਸ ਕਰਕੇ ਕੇਂਦਰ ਨੂੰ ਬੀਬੀਸੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕੀਤੀ।ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਭਾਜਪਾ ਵਿਧਾਇਕ ਵਿਪੁਲ ਪਟੇਲ ਨੇ ਸਦਨ ਵਿੱਚ ਮਤਾ ਪੇਸ਼ ਕਰਦੇ ਹੋਏ ਕਿਹਾ ਕਿ ਬੀਬੀਸੀ ਨੇ ਆਪਣੀ ਡਾਕੂਮੈਂਟਰੀ ਵਿੱਚ 2002 ਦੀਆਂ ਘਟਨਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਇਸ ਤਹਿਤ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।ਵਿਪੁਲ ਪਟੇਲ ਦੇ ਪ੍ਰਸਤਾਵ ਦਾ ਭਾਜਪਾ ਵਿਧਾਇਕਾਂ ਮਨੀਸ਼ਾ ਵਕੀਲ, ਅਮਿਤ ਠਾਕਰ, ਧਵਲ ਸਿੰਘ ਜਾਲਾ ਅਤੇ ਮੰਤਰੀ ਹਰਸ਼ ਸੰਘਵੀ ਨੇ ਵੀ ਸਮਰਥਨ ਕੀਤਾ।