ਨਵੀਂ ਦਿੱਲੀ,11 ਮਾਰਚ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 'ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ' (ਪੀਐੱਮ ਵਿਕਾਸ) 'ਤੇ ਪੋਸਟ-ਬਜਟ ਵੈਬਿਨਾਰ ਨੂੰ ਸੰਬੋਧਨ ਕਰਨਗੇ। ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਅਨੁਸਾਰ, 'ਇਹ ਸਮਾਗਮ 12 ਪੋਸਟ-ਬਜਟ ਵੈਬਿਨਾਰਾਂ ਦੀ ਲੜੀ ਦਾ ਇੱਕ ਹਿੱਸਾ ਹੈ।ਵੈਬੀਨਾਰਾਂ ਦੀ ਇਸ ਲੜੀ ਵਿੱਚ, ਕੇਂਦਰ ਸਰਕਾਰ 2023-24 ਦੇ ਬਜਟ ਵਿੱਚ ਕੀਤੀਆਂ ਘੋਸ਼ਣਾਵਾਂ ਬਾਰੇ ਵਿਚਾਰ ਅਤੇ ਸੁਝਾਅ ਇਕੱਠੇ ਕਰ ਰਹੀ ਹੈ, ਤਾਂ ਜੋ ਉਨ੍ਹਾਂ ਸਾਰੀਆਂ ਘੋਸ਼ਣਾਵਾਂ ਨੂੰ ਸਹੀ ਦਿਸ਼ਾ ਵਿੱਚ ਕੰਮ ਕੀਤਾ ਜਾ ਸਕੇ।ਇਸ ਵੈਬਿਨਾਰ ਨੂੰ ਕਵਰ ਕਰਨ ਲਈ ਚਾਰ ਬ੍ਰੇਕਆਉਟ ਸੈਸ਼ਨ ਹੋਣਗੇ। ਜਿਸ ਵਿੱਚ ਕੇਂਦਰ ਸਰਕਾਰ ਦੇ ਮੰਤਰਾਲਿਆਂ ਦੇ ਮੰਤਰੀ ਅਤੇ ਸਕੱਤਰ ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ ਉਦਯੋਗ, ਕਾਰੀਗਰ, ਵਿੱਤੀ ਸੰਸਥਾਵਾਂ, ਮਾਹਿਰ, ਉੱਦਮੀ ਅਤੇ ਐਸੋਸੀਏਸ਼ਨਾਂ ਨਾਲ ਜੁੜੇ ਕਈ ਅਧਿਕਾਰੀ ਵੀ ਸ਼ਿਰਕਤ ਕਰਨਗੇ।