ਸਮਾਜ ਵਿੱਚ ਔਰਤਾਂ ਦਾ ਅਹਿਮ ਸਥਾਨ ਹੈ। ਔਰਤਾਂ ਤੋਂ ਬਿਨਾਂ ਸਮਾਜ ਦਾ ਪਹੀਆਂ ਨਹੀਂ ਘੁੰਮ ਸਕਦਾ। ਜਿੱਥੇ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਉਸੇ ਸਮਾਜ ਵਿੱਚ ਔਰਤ ਨੂੰ ਸਭ ਤੋਂ ਵੱਧ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜੇਕਰ ਇਕ ਦਿਨ ਦੁਨੀਆ ਦੀਆਂ ਔਰਤਾਂ ਸਮੂਹਿਕ ਛੁੱਟੀ ਉਤੇ ਚੱਲੀਆਂ ਜਾਣ ਤਾਂ ਸੋਚੋ ਕੀ ਹੋਵੇਗਾ। ਤੁਸੀਂ ਸਵੇਰੇ ਉਠੋ ਅਤੇ ਘਰ ਵਿੱਚ ਦੇਖੋ ਕਿ ਤੁਹਾਡੇ ਨੇੜੇ ਨਾ ਮਾਂ ਹੈ, ਨਾ ਧੀ ਹੈ, ਨਾ ਪਤਨੀ ਅਤੇ ਨਾ ਹੀ ਭੈਣ ਹੈ, ਫਿਰ ਕੀ ਹੋਵੇਗਾ। ਘਰ ਤੋਂ ਆਪਣੇ ਦਫ਼ਤਰ ਪਹੁੰਚੇ ਤਾਂ ਦਫ਼ਤਰ ਵਿੱਚ ਵੀ ਕੋਈ ਔਰਤ ਨਹੀਂ ਹੈ। ਕੁਝ ਸਮੇਂ ਬਾਅਦ ਤੁਸੀਂ ਟੀਵੀ ਉਤੇ ਇਕ ਪੁਰਸ਼ ਐਂਕਰ ਤੋਂ ਇਹ ਖਬਰ ਸੁਣਦੇ ਹੋ ਕਿ ਅੱਜ ਦੇ ਦਿਨ ਔਰਤਾਂ ਆਪਣਾ ਕੰਮਕਾਜ ਠੱਪ ਕਰਕੇ ਸਮੂਹਿਕ ਛੁੱਟੀ ਉਤੇ ਚਲੀਆਂ ਗਈਆਂ। ਫਿਰ ਤੁਹਾਡੇ ਉਤੇ ਕੀ ਬੀਤੇਗੀ ਇਹ ਸੋਚੋ।
ਦੇਸ਼ ਵਿੱਚ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ 51 ਫੀਸਦੀ ਅਤੇ ਕਾਲਜ-ਯੂਨੀਵਰਸਿਟੀਆਂ ਵਿੱਚ 43 ਫੀਸਦੀ ਅਧਿਆਪਕ ਔਰਤਾਂ ਹਨ। ਇਹ ਵੀ ਇਕ ਅਨੁਮਾਨ ਹੈ ਕਿ ਭਾਰਤ ਵਿੱਚ 30 ਫੀਸਦੀ ਡਾਕਟਰ, 80 ਫੀਸਦੀ ਨਰਸਾਂ ਔਰਤਾਂ ਹਨ। ਬੈਂਕਾਂ ਵਿੱਚ SBI ਵਿੱਚ 26ਫੀਸਦੀ, ਪੀਐਨਬੀ 23 ਫੀਸਦੀ, ਆਈਸੀਆਈਸੀਆਈ ਵਿੱਚ 32 ਫੀਸਦੀ ਅਤੇ ਐਚਡੀਐਫਸੀ ਬੈਂਕ ਵਿੱਚ 21 ਫੀਸਦੀ ਔਰਤਾਂ ਕਰਮਚਾਰੀ ਹਨ। ਮੀਡੀਆ ਵਿੱਚ ਪ੍ਰਿੰਟ ਮੀਡੀਆ ਵਿੱਚ 13 ਫੀਸਦੀ, ਰੇਡੀਓ ਵਿੱਚ 21 ਫੀਸਦੀ ਪ੍ਰੋਜੇਂਟਰ ਅਤੇ ਟੀਵੀ ਵਿੱਚ 57 ਫੀਸਦੀ ਔਰਤਾਂ ਪੱਤਰਕਾਰ ਹਨ।
ਦੇਸ਼ ਵਿੱਚ ਸਿਰਫ 6 ਫੀਸਦੀ ਪੁਰਸ਼ ਹੀ ਖਾਣਾ ਬਣਾਉਂਦੇ ਹਨ। 8 ਫੀਸਦੀ ਪੁਰਸ਼ ਘਰ ਦੀ ਸਫਾਈ ਅਤੇ 3 ਫੀਸਦੀ ਕੱਪੜੇ ਧੋਂਦੇ ਹਨ। ਬਾਕੀ ਸਾਰਾ ਕੰਮ ਔਰਤਾਂ ਹੀ ਕਰਦੀਆਂ ਹਨ।
ਜੇਕਰ ਇਕ ਦਿਨ ਲਈ ਔਰਤਾਂ ਵੱਲੋਂ ਛੁੱਟੀ ਉਤੇ ਜਾਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਫਿਰ ਜਾਣੋ ਕੀ ਹਾਲ ਹੋਵੇਗਾ।