ਨਵੀਂ ਦਿੱਲੀ, 26 ਫ਼ਰਵਰੀ, ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਅੱਜ ਸਵੇਰੇ 11 ਵਜੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕਰਨਗੇ। ਇਹ ਮਨ ਕੀ ਬਾਤ ਦਾ 98ਵਾਂ ਐਪੀਸੋਡ ਹੋਵੇਗਾ। ਅਗਲੇ ਮਹੀਨੇ 8 ਮਾਰਚ ਨੂੰ ਹੋਲੀ ਹੈ। ਪੀਐਮ ਮੋਦੀ ਇਸ ਵਾਰ ਹੋਲੀ ਤਿਉਹਾਰ ਬਾਰੇ ਚਰਚਾ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਦੇਸ਼ 'ਚ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਬਾਰੇ ਵੀ ਗੱਲ ਕਰ ਸਕਦੇ ਹਨ।ਇਸ ਤੋਂ ਪਹਿਲਾਂ 29 ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਨੇ ਪਿਛਲੀ ਵਾਰ ਪਦਮ ਪੁਰਸਕਾਰ ਜੇਤੂਆਂ ਦੇ ਜੀਵਨ ਦੀਆਂ ਕਹਾਣੀਆਂ ਸੁਣਾਈਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਲੋਕਤੰਤਰ ਸਾਡੀਆਂ ਰਗਾਂ ਵਿੱਚ ਹੈ, ਸਾਡੇ ਸੱਭਿਆਚਾਰ ਵਿੱਚ ਹੈ। ਇਹ ਸਦੀਆਂ ਤੋਂ ਸਾਡੇ ਕੰਮਕਾਜ ਦਾ ਅਨਿੱਖੜਵਾਂ ਅੰਗ ਵੀ ਰਿਹਾ ਹੈ। ਕੁਦਰਤੀ ਤੌਰ ‘ਤੇ ਅਸੀਂ ਇੱਕ ਲੋਕਤੰਤਰੀ ਸਮਾਜ ਹਾਂ।