ਨਵੀਂ ਦਿੱਲੀ, 24 ਫਰਵਰੀ, ਦੇਸ਼ ਕਲਿੱਕ ਬਿਓਰੋ :
ਮਹਿੰਗਾਈ ਦੀ ਮਾਰ ਹੇਠ ਕਿਸਾਨ ਆਪਣੀ ਜ਼ਿੰਦਗੀ ਜਿਉਣ ਦੀ ਲੜਾਈ ਲੜ ਰਿਹਾ ਹੈ। ਕਰਜ਼ੇ ਦਾ ਦੱਬਿਆ ਹੋਇਆ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੈ। ਦਿਨ ਰਾਤ ਪੁੱਤਾਂ ਦੇ ਵਾਂਗ ਪਾਲੀ ਫਸਲ ਜਦੋਂ ਵੇਚਦੇ ਹੈ ਤਾਂ ਸਿਰਫ ਨਿਰਾਸਾ ਹੀ ਪੱਲੇ ਪੈਂਦੀ ਹੈ। ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿਸਾਨ ਨੇ ਆਪਣੇ ਖੇਤ ਵਿੱਚ ਪੈਦਾ ਕੀਤੀ ਪਿਆਜ ਦੀ ਫਸਲ ਦੇ 5 ਕੁਇੰਟਲ 12 ਕਿਲੋ ਪਿਆਜ ਵੇਚੇ ਤਾਂ ਉਸਦੇ ਪੱਲੇ ਸਿਰਫ 2 ਰੁਪਏ 49 ਪੈਸੇ ਹੀ ਪਏ।
ਮਹਾਰਾਸ਼ਟਰ ਦੇ ਸੋਲਾਪੁਰ ਦੀ ਤਹਿਸੀਲ ਬਰਸ਼ੀ ਦੇ ਰਹਿਣ ਵਾਲੇ ਕਿਸਾਨ ਰਾਜੇਂਦਰ ਚੌਹਾਨ ਨੇ ਪਿਛਲੇ ਹਫਤੇ ਪਿਆਜ ਨੂੰ ਸੋਲਾਪੁਰ ਮੰਡੀ ਵਿੱਚ ਇਕ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਮਿਲੀ ਅਤੇ ਸਾਰੀਆਂ ਕਟੌਤੀਆਂ ਕੀਤੇ ਜਾਣ ਤੋਂ ਬਾਅਦ ਉਸ ਨੂੰ ਬਹੁਤ ਹੀ ਜ਼ਿਆਦਾ ਥੋੜ੍ਹੇ ਪੈਸੇ ਮਿਲੇ।(MOREPIC1)
ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਕਿਸਾਨ ਨੇ ਕਿਹਾ ਕਿ ਮੈਂ ਸੋਲਾਪੁਰ ਦੇ ਇਕ ਪਿਆਜ ਵਪਾਰੀ ਨੂੰ ਵੇਚਣ ਲਈ ਪੰਜ ਕੁਇੰਟਲ ਤੋਂ ਜ਼ਿਆਦਾ ਪਿਆਜ ਦੇ 10 ਬੋਰੇ ਭੇਜੇ ਸਨ। ਜਦੋਂ ਕਿ ਮਾਲ ਚੜ੍ਹਾਉਣ-ਉਤਾਰਨ, ਟਰਾਂਸਪੋਰਟ, ਮਜ਼ਦੂਰੀ ਅਤੇ ਹੋਰ ਖਰਚੇ ਕੱਟਣ ਦੇ ਬਾਅਦ, ਮੈਨੂੰ ਸਿਰਫ ਉਸ ਤੋਂ 2.49 ਰੁਪਏ ਮਿਲੇ।
ਚੌਹਾਨ ਨੇ ਕਿਹਾ ਕਿ ਵਪਾਰੀ ਨੇ ਮੈਨੂੰ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਫੁਸਲ ਦਾ ਕੁਲ ਵਜਨ 51 ਕਿਲੋਗ੍ਰਾਮ ਸੀ ਜਿਸਦੀ ਕੀਮਤ ਕੁਲ 512 ਰੁਪਏ ਮਿਲੀ।
ਕਿਸਾਨ ਨੇ ਦੱਸਿਆ ਕਿ 509 ਰੁਪਏ 51 ਪੈਸੇ ਖਰਚੇ ਦੇ ਕੱਟਣ ਤੋਂ ਬਾਅਦ ਮੈਨੂੰ 2 ਰੁਪਏ 49 ਪੈਸੇ (2.49ਰੁਪਏ) ਮਿਲੇ। ਕਿਸਾਨ ਨੇ ਕਿਹਾ ਕਿ ਇਹ ਮੇਰਾ ਅਤੇ ਸੂਬੇ ਦੇ ਹੋਰ ਪਿਆਜ ਉਤਪਾਦਕਾਂ ਦਾ ਅਪਮਾਨ ਹੈ। ਅਜਿਹੀਆਂ ਕੀਮਤਾਂ ਮਿਲਣ ਨਾਲ ਅਸੀਂ ਜਿਉਂਦੇ ਕਿਵੇਂ ਰਹੀਏ।