ਨਵੀਂ ਦਿੱਲੀ,24 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਮਾਹਵਾਰੀ ਦੌਰਾਨ ਕੰਮ ਵਾਲੀ ਥਾਂ 'ਤੇ ਔਰਤਾਂ ਨੂੰ ਛੁੱਟੀ ਮਿਲਣ ਨੂੰ ਲੈ ਕੇ ਸ਼ੁੱਕਰਵਾਰ ਯਾਨੀ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਇਹ ਪਟੀਸ਼ਨ ਸ਼ੈਲੇਂਦਰ ਮਨੀ ਤ੍ਰਿਪਾਠੀ ਨੇ ਦਾਇਰ ਕੀਤੀ ਹੈ।ਖਬਰਾਂ ਮੁਤਾਬਕ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਕੁਝ ਦੇਸ਼ਾਂ 'ਚ ਔਰਤਾਂ ਨੂੰ ਪੀਰੀਅਡ ਦੌਰਾਨ ਕਿਸੇ ਨਾ ਕਿਸੇ ਰੂਪ 'ਚ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ। ਯੂਨੀਵਰਸਿਟੀ ਕਾਲਜ ਲੰਡਨ ਦੇ ਅਧਿਐਨ ਮੁਤਾਬਕ ਪੀਰੀਅਡਜ਼ ਦੌਰਾਨ ਔਰਤਾਂ ਨੂੰ ਹਾਰਟ ਅਟੈਕ ਦੇ ਬਰਾਬਰ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ।ਸ਼ੈਲੇਂਦਰ ਤ੍ਰਿਪਾਠੀ ਨੇ ਕਿਹਾ ਸੀ ਕਿ 'ਮੈਂ ਆਪਣੀ ਮਾਂ ਨੂੰ ਬਚਪਨ 'ਚ ਇਸ ਦਰਦ 'ਚੋਂ ਲੰਘਦਿਆਂ ਦੇਖਿਆ ਹੈ। ਇੱਕ ਵਾਰ ਰੇਲ ਸਫ਼ਰ ਦੌਰਾਨ ਇੱਕ ਸਹਿ-ਯਾਤਰੀ ਔਰਤ ਪੀਰੀਅਡਜ਼ ਦੇ ਦਰਦ ਕਾਰਨ ਕਾਫ਼ੀ ਬੇਚੈਨ ਸੀ। ਉਹ ਬੇਚੈਨ ਸੀ, ਪਰ ਕੁਝ ਨਹੀਂ ਕਹਿ ਸਕਦੀ ਸੀ। ਮੈਂ ਉਸਨੂੰ ਦਰਦ ਨਿਵਾਰਕ ਦਵਾਈ ਦਿੱਤੀ। ਬਾਅਦ ਵਿੱਚ ਮੈਂ ਇਸ ਵਿਸ਼ੇ 'ਤੇ ਪੜ੍ਹਿਆ ਅਤੇ ਪਤਾ ਲੱਗਾ ਕਿ ਪੀਰੀਅਡ ਦਾ ਦਰਦ ਦਿਲ ਦੇ ਦੌਰੇ ਵਰਗਾ ਹੁੰਦਾ ਹੈ। ਫਿਰ ਮੈਂ ਇਸ ਮੁੱਦੇ 'ਤੇ ਪੀ.ਆਈ.ਐਲ. ਦਾਖਲ ਕੀਤੀ।