ਨਵੀਂ ਦਿੱਲੀ, 22 ਫਰਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਐਨਸੀਆਰ ਖੇਤਰ ਵਿੱਚ ਅੱਜ ਭੂਚਾਲ ਦੇ ਝਟਕੇ ਲੱਗੇ ਹਨ। ਭੂਚਾਲ ਦਾ ਕੇਂਦਰ ਨੇਪਾਲ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਨੇਪਾਲ ਦੇ ਜੁਮਲਾ ਤੋਂ 69 ਕਿਲੋਮੀਟਰ ਦੂਰ ਇਸਦਾ ਕੇਂਦਰ ਸੀ। ਰਿਕਟਰ ਸਕੇਲ ਉਤੇ ਭੂਚਾਲ ਦੀ ਤੀਵਰਤਾ 4.8 ਮਾਪੀ ਗਈ। ਉਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਬੁੱਧਵਾਰ ਨੂੰ ਦੁਪਹਿਰ 1.30 ਵਜੇ ਭੂਚਾਲ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਵਰਤਾ 4.4 ਸੀ।