ਨਵੀਂ ਦਿੱਲੀ, 22 ਫ਼ਰਵਰੀ, ਦੇਸ਼ ਕਲਿਕ ਬਿਊਰੋ:
ਅਮਰੀਕਾ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਅੱਜ ਬੁੱਧਵਾਰ ਨੂੰ ਸਵੀਡਨ ਦੇ ਸਟਾਕਹੋਮ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ 'ਚ 300 ਯਾਤਰੀ ਸਵਾਰ ਸਨ।ਖਬਰਾਂ ਮੁਤਾਬਕ ਸਾਰੇ ਯਾਤਰੀ ਸੁਰੱਖਿਅਤ ਹਨ। ਡੀਜੀਸੀਏ ਮੁਤਾਬਕ ਏਅਰ ਇੰਡੀਆ ਦੀ ਬੋਇੰਗ 777-300ਈਆਰ ਫਲਾਈਟ ਨੇ ਅਮਰੀਕਾ ਦੇ ਨੇਵਾਰਕ ਤੋਂ ਦਿੱਲੀ ਲਈ ਉਡਾਣ ਭਰੀ ਸੀ। ਫਿਰ ਜਹਾਜ਼ ਦੇ ਇੰਜਣ-2 ਦੇ ਡਰੇਨ ਮਾਸਟ ਤੋਂ ਤੇਲ ਲੀਕ ਹੋ ਗਿਆ। ਇਸ ਕਾਰਨ ਇਕ ਇੰਜਣ ਨੂੰ ਬੰਦ ਕਰਨਾ ਪਿਆ। ਜਿਸ ਤੋਂ ਬਾਅਦ ਜਹਾਜ਼ ਨੂੰ ਸਵੀਡਨ ਦੇ ਸਟਾਕਹੋਮ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ।ਦੂਜੇ ਪਾਸੇ ਮੰਗਲਵਾਰ ਰਾਤ ਨੂੰ ਦਿੱਲੀ-ਮੁੰਬਈ ਏਅਰ ਇੰਡੀਆ ਦੀ ਉਡਾਣ ਵਿੱਚ ਦੇਰੀ ਨੂੰ ਲੈ ਕੇ ਯਾਤਰੀਆਂ ਅਤੇ ਏਅਰਲਾਈਨ ਸਟਾਫ਼ ਵਿਚਾਲੇ ਤਿੱਖੀ ਬਹਿਸ ਹੋਈ।ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ ਏਅਰਪੋਰਟ 'ਤੇ ਫਲਾਈਟ ਪੰਜ ਘੰਟੇ ਤੋਂ ਜ਼ਿਆਦਾ ਦੇਰੀ ਨਾਲ ਪੁੱਜੀ।