ਭੋਪਾਲ,18 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਦੱਖਣੀ ਅਫਰੀਕਾ ਤੋਂ ਲਿਆਂਦੇ ਗਏ 12 ਚੀਤੇ ਅੱਜ ਸ਼ਨੀਵਾਰ ਦੁਪਹਿਰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਪਹੁੰਚ ਗਏ। ਜਿਸ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਨ੍ਹਾਂ ਵਿੱਚੋਂ ਦੋ ਚੀਤਿਆਂ ਨੂੰ ਵਾੜੇ ਵਿੱਚ ਛੱਡ ਦਿੱਤਾ। ਬਾਕੀ ਮਹਿਮਾਨਾਂ ਨੇ 10 ਚੀਤੇ ਛੱਡੇ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਤੋਂ ਚੀਤਿਆਂ ਨੂੰ ਲੈ ਕੇ ਇਕ ਵਿਸ਼ੇਸ਼ ਜਹਾਜ਼ ਸਵੇਰੇ ਗਵਾਲੀਅਰ ਏਅਰਬੇਸ ਪਹੁੰਚਿਆ ਸੀ। ਇੱਥੋਂ ਉਨ੍ਹਾਂ ਨੂੰ ਫੌਜ ਦੇ 4 ਚਿਨੂਕ ਹੈਲੀਕਾਪਟਰਾਂ ਰਾਹੀਂ ਕੁਨੋ ਨੈਸ਼ਨਲ ਪਾਰਕ ਲਿਜਾਇਆ ਗਿਆ। ਕੁਨੋ ਵਿਚ ਆਏ ਚੀਤਿਆਂ ਵਿਚ 7 ਨਰ ਅਤੇ 5 ਮਾਦਾ ਹਨ।ਸੀਐਮ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਜੰਗਲਾਤ ਮੰਤਰੀ ਭੂਪੇਂਦਰ ਸਿੰਘ ਯਾਦਵ, ਮੱਧ ਪ੍ਰਦੇਸ਼ ਦੇ ਜੰਗਲਾਤ ਮੰਤਰੀ ਕੁੰਵਰ ਵਿਜੇ ਸ਼ਾਹ ਅਤੇ ਹੋਰ ਜਨ ਪ੍ਰਤੀਨਿਧੀ ਅਤੇ ਅਧਿਕਾਰੀ ਚੀਤਿਆਂ ਨੂੰ ਵਾੜੇ ਵਿੱਚ ਛੱਡਣ ਲਈ ਕੁਨੋ ਪਹੁੰਚੇ। ਇੱਥੇ ਆ ਕੇ ਮੁੱਖ ਮੰਤਰੀ ਦੇ ਨਾਲ ਤਿੰਨਾਂ ਮੰਤਰੀਆਂ ਨੇ ਜਿਪਸੀ ‘ਚ ਚੀਤਿਆਂ ਦੇ ਵਾੜੇ ਦਾ ਮੁਆਇਨਾ ਕੀਤਾ।