ਲਖਨਊ, 17 ਫਰਵਰੀ, ਦੇਸ਼ ਕਲਿੱਕ ਬਿਓਰੋ :
ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅੱਦਿਤਿਆਨਾਥ ਯੋਗੀ ਦੀ ਰਿਹਾਇਸ਼ ਦੇ ਬਾਹਰ ਬੰਬ ਦੀ ਖਬਰ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਬੰਬ ਦੀ ਖਬਰ ਨਾਲ ਅਫਸਰਾਂ ਨੂੰ ਹੱਥ ਪੈਰਾਂ ਦੀ ਪੈ ਗਈ। ਬੰਬ ਦੀ ਸੂਚਨਾ ਉਤੇ ਬੰਬ ਵਿਰੋਧੀ ਦਸਤਾ ਵੀ ਪਹੁੰਚ ਗਿਆ। ਹਾਲਾਂਕਿ ਅਧਿਕਾਰੀਆਂ ਨੇ ਬੰਬ ਮਿਲਣ ਦੀ ਸੂਚਨਾ ਨੂੰ ਝੂਠਾ ਦੱਸਿਆ। ਘਟਨਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਫਸਰਾਂ ਨੇ ਦੱਸਿਆ ਕਿ ਪੁਲਿਸ ਕੰਟਰੋਲ ਉਤੇ ਬੰਬ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਚੈਕਿੰਗ ਕੀਤੀ ਗਈ। ਪ੍ਰੰਤੂ ਕੁਝ ਨਹੀਂ ਮਿਲਿਆ। ਸੁਰੱਖਿਆ ਦੇ ਮੱਦੇਨਜ਼ਰ ਆਸਪਾਸ ਦੇ ਖੇਤਰ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।