ਨਵੀਂ ਦਿੱਲੀ,15 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਕੋਇੰਬਟੂਰ ਕਾਰ ਸਿਲੰਡਰ ਧਮਾਕੇ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਤਾਮਿਲਨਾਡੂ, ਕਰਨਾਟਕ ਅਤੇ ਕੇਰਲ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਜਾਂਚ ਏਜੰਸੀ ਆਈਐਸਆਈਐਸ ਨਾਲ ਜੁੜੇ ਲੋਕਾਂ ਦਾ ਪਤਾ ਲਗਾ ਰਹੀ ਹੈ। ਸੂਤਰਾਂ ਮੁਤਾਬਕ NIA ਦੀ ਟੀਮ 60 ਵੱਖ-ਵੱਖ ਥਾਵਾਂ 'ਤੇ ਜਾਂਚ ਕਰ ਰਹੀ ਹੈ।ਦਰਅਸਲ, ਪਿਛਲੇ ਸਾਲ 23 ਅਕਤੂਬਰ ਦੀ ਸਵੇਰ ਨੂੰ ਇੱਕ ਕਾਰ ਵਿੱਚ ਫਿੱਟ ਕੀਤੇ ਸਿਲੰਡਰ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ ਉਕੜਮ ਦੇ ਜਮੀਸ਼ਾ ਮੁਬੀਨ ਦੀ ਮੌਤ ਹੋ ਗਈ ਸੀ। ਜਾਂਚ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਆਈਐਸਆਈਐਸ ਨਾਲ ਸਬੰਧਤ ਤਿੰਨ ਸ਼ੱਕੀ ਰਿਆਜ਼, ਫਿਰੋਜ਼ ਅਤੇ ਨਵਾਜ਼ ਨੂੰ ਮੁਬੀਨ ਦੀ ਕਾਰ ਵਿੱਚ 2 ਸਿਲੰਡਰ ਅਤੇ 3 ਡਰੰਮ ਰੱਖਦੇ ਹੋਏ ਦੇਖਿਆ ਗਿਆ। ਜਿਸ ਤੋਂ ਬਾਅਦ ਜਾਂਚ NIA ਨੂੰ ਸੌਂਪ ਦਿੱਤੀ ਗਈ ਸੀ।