ਮੁੰਬਈ, 13 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ‘ਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਨਾਸਿਕ ਜ਼ਿਲ੍ਹੇ ਦੇ ਲਾਸਲਗਾਓਂ ਰੇਲਵੇ ਸਟੇਸ਼ਨ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਲਾਸਲਗਾਓਂ ਵਿਖੇ ਇੱਕ ਟਾਵਰ ਵੈਗਨ ਰੇਲਗੱਡੀ ਨੇ 4 ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਚਾਰੇ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਭਿਆਨਕ ਹਾਦਸਾ ਲਾਸਲਗਾਓਂ-ਉਗਾਂਵ ਰੇਲਵੇ ਸਟੇਸ਼ਨ ਦੇ ਵਿਚਕਾਰ ਵਾਪਰਿਆ। ਦੱਸਿਆ ਗਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਮਜ਼ਦੂਰ ਗੈਂਗਮੈਨ ਹਨ, ਜੋ ਰੇਲਵੇ ਟਰੈਕ ਦੀ ਮੁਰੰਮਤ ਵਿੱਚ ਲੱਗੇ ਹੋਏ ਸਨ।ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਸਵੇਰੇ 5.44 ਵਜੇ ਦੇ ਕਰੀਬ ਵਾਪਰੀ। ਟਾਵਰ ਵੈਗਨ ਟਰੇਨ (ਲਾਈਟ ਫਿਕਸਿੰਗ ਇੰਜਣ) ਲਾਸਲਗਾਓਂ ਵਾਲੇ ਪਾਸੇ ਤੋਂ ਉਗਾਂਵ ਵੱਲ ਜਾ ਰਹੀ ਸੀ। ਖੰਭਾ ਨੰਬਰ 15 ਤੋਂ 17 ਤੱਕ ਟਰੈਕ ਦੇ ਰੱਖ-ਰਖਾਅ ਦਾ ਕੰਮ ਚੱਲ ਰਿਹਾ ਸੀ। ਉਦੋਂ ਇਹ ਹਾਦਸਾ ਵਾਪਰਿਆ।ਮ੍ਰਿਤਕਾਂ ਦੇ ਨਾਂ ਸੰਤੋਸ਼ ਭਾਊਰਾਵ ਕੇਦਾਰੇ (38 ਸਾਲ), ਦਿਨੇਸ਼ ਸਹਾਦੂ ਦਰਾਡੇ (35 ਸਾਲ), ਕ੍ਰਿਸ਼ਨਾ ਆਤਮਾਰਾਮ ਅਹੀਰੇ (40 ਸਾਲ) ਅਤੇ ਸੰਤੋਸ਼ ਸੁਖਦੇਵ ਸਿਰਸਾਠ (38 ਸਾਲ) ਦੱਸੇ ਗਏ ਹਨ।