13 ਸੂਬਿਆਂ ਦੇ ਰਾਜਪਾਲਾਂ ਦੀ ਕੀਤੀ ਨਿਯੁਕਤੀ
ਨਵੀਂ ਦਿੱਲੀ, 12 ਫਰਵਰੀ, ਦੇਸ਼ ਕਲਿੱਕ ਬਿਓਰੋ :
ਭਾਰਤ ਦੇ ਰਾਸ਼ਟਰਪਤੀ ਦ੍ਰੋਪਦ ਮੁਰਮੂ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿਘ ਕੋਸ਼ਿਆਰੀ ਅਤੇ ਲੱਦਾਖ ਦੇ ਉਪਰਾਜਪਾਲ ਰਾਧਾ ਕ੍ਰਿਸ਼ਨ ਮਾਥੁਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਨੂੰ ਹੁਣ ਮਹਾਰਾਸ਼ਟਰ ਦਾ ਰਾਜਪਾਲ ਬਣਾਇਆ ਗਿਆ ਹੈ। ਉਥੇ ਹੀ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬੀ ਡੀ ਮਿਸ਼ਰਾ ਨੂੰ ਲੱਦਾਖ ਦਾ ਉਪਰਾਜਪਾਲ ਬਣਾਇਆ ਗਿਆ ਹੈ।
ਰਾਸ਼ਟਰਪਤੀ ਵੱਲੋਂ ਲੈਫਟੀਨੈਟ ਜਨਰਲ ਕੈਵਲਅ ਤ੍ਰਿਵਿਕ੍ਰਮ ਪਰਨਾਈਕ ਨੂੰ ਅਰੁਣਾਚਲ ਪ੍ਰਦੇਸ਼ ਦਾ ਰਾਜਪਾਲ, ਲਛਮਣ ਪ੍ਰਸਾਦ ਅਚਾਰੀਆ ਨੂੰ ਸਿਕਮ ਦਾ ਰਾਜਪਾਲ, ਸੀ ਪੀ ਰਾਧਾ ਕ੍ਰਿਸ਼ਨ ਨੂੰ ਝਾਰਖੰਡ ਦਾ ਰਾਜਪਾਲ, ਸ਼ਿਵ ਪ੍ਰਤਾਪ ਸ਼ੁਕਲਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ, ਗੁਲਾਬ ਚੰਦ ਕਟਾਰੀਆ ਨੂੰ ਅਸਾਮ ਦਾ ਰਾਜਪਾਲ, ਸੇਵਾ ਮੁਕਤ ਜੱਜ ਐਸ ਅਬਦੁਲ ਨਜ਼ੀਰ ਨੂੰ ਆਧਰਾ ਪ੍ਰਦੇਸ਼ ਦਾ ਰਾਜਪਾਲ, ਸ੍ਰੀ ਬਿਸਵਾ ਭੂਸ਼ਣ ਹਰਿਚੰਦਨ ਨੂੰ ਛਤੀਸਗੜ੍ਹ ਦਾ ਰਾਜਪਾਲ, ਅਨੁਸੁਈਆ ਓਇਕੇ ਨੂੰ ਮਣੀਪੁਰ ਦਾ ਰਾਜਪਾਲ, ਸ੍ਰੀ ਲਾ ਗਣੇਸ਼ਨ ਨੂੰ ਨਾਗਾਲੈਂਡ ਦਾ ਰਾਜਪਾਲ, ਬਿਹਾਰ ਦੇ ਰਾਜਪਾਲ ਸ੍ਰੀ ਫਾਗੂ ਚੌਹਾਨ ਨੂੰ ਮੇਘਾਲਿਆ ਦਾ ਰਾਜਪਾਲ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ੍ਰੀ ਰਾਜੇਂਦਰ ਵਿਸ਼ਵਨਾਥ ਨੂੰ ਬਿਹਾਰ ਦਾ ਰਾਜਪਾਲ, ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਨੂੰ ਮਹਾਰਾਸ਼ਟਰ ਦਾ ਰਾਜਪਾਲ ਅਤੇ ਬ੍ਰਿਗੇਡੀਅਰ ਡਾ. ਸ੍ਰੀ ਬੀ ਡੀ ਮਿਸ਼ਰਾ (ਸੇਵਾ ਮੁਕਤ) ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਨੂੰ ਲੱਦਾਖ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ।