ਨਵੀਂ ਦਿੱਲੀ, 10 ਫਰਵਰੀ, ਦੇਸ਼ ਕਲਿੱਕ ਬਿਓਰੋ-
ਚੌਤਰਫਾ ਆਲੋਚਨਾ ਤੋਂ ਬਾਅਦ ਭਾਰਤੀ ਪਸ਼ੂ ਭਲਾਈ ਬੋਰਡ (AWBI) ਨੇ 14 ਫਰਵਰੀ ਨੂੰ ‘ਗਊ ਹੱਗ ਦਿਵਸ’ ਵਜੋਂ ਮਨਾਉਣ ਦੀ ਆਪਣੀ ਅਪੀਲ ਵਾਪਸ ਲੈ ਲਈ ਹੈ।
14 ਫਰਵਰੀ ਨੂੰ ਦੁਨੀਆ ਭਰ 'ਚ 'ਵੈਲੇਨਟਾਈਨ ਡੇ' ਵਜੋਂ ਮਨਾਇਆ ਜਾਂਦਾ ਹੈ।
ਇੱਕ ਨੋਟਿਸ ਵਿੱਚ ਬੋਰਡ ਦੇ ਸਕੱਤਰ ਐਸ.ਕੇ. ਦੱਤਾ ਨੇ ਕਿਹਾ, "ਸਮਰੱਥ ਅਥਾਰਟੀ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ, 14 ਫਰਵਰੀ ਨੂੰ ਗਊ ਹੱਗ ਦਿਵਸ ਮਨਾਉਣ ਲਈ ਭਾਰਤੀ ਪਸ਼ੂ ਭਲਾਈ ਬੋਰਡ ਦੁਆਰਾ ਜਾਰੀ ਕੀਤੀ ਗਈ ਅਪੀਲ ਨੂੰ ਵਾਪਸ ਲੈ ਲਿਆ ਗਿਆ ਹੈ।"
AWBI ਨੇ ਪਹਿਲਾਂ ਇੱਕ ਨੋਟਿਸ ਜਾਰੀ ਕਰਕੇ 14 ਫਰਵਰੀ ਨੂੰ 'ਗਊ ਹੱਗ ਦਿਵਸ' ਵਜੋਂ ਮਨਾਉਣ ਦੀ ਅਪੀਲ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਹ "ਭਾਵਨਾਤਮਕ ਅਮੀਰੀ" ਲਿਆਏਗਾ ਅਤੇ "ਵਿਅਕਤੀਗਤ ਅਤੇ ਸਮੂਹਿਕ ਖੁਸ਼ੀ" ਵਿੱਚ ਵਾਧਾ ਕਰੇਗਾ।
ਨੋਟਿਸ 'ਚ ਕਿਹਾ ਗਿਆ ਸੀ, ''ਗਾਂ ਨੂੰ 'ਕਾਮਧੇਨੂ' ਅਤੇ 'ਗੌਮਾਤਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਮਾਂ ਵਰਗਾ ਪੋਸ਼ਣ ਦੇਣ ਵਾਲਾ ਸੁਭਾਅ ਹੈ, ਜੋ ਮਨੁੱਖਤਾ ਨੂੰ ਸਭ ਕੁਝ ਦੇਣ ਵਾਲੀ ਹੈ।