ਚੰਡੀਗੜ੍ਹ, 10 ਫਰਵਰੀ, ਦੇਸ਼ ਕਲਿੱਕ ਬਿਓਰੋ :
ਉਤਰ ਪ੍ਰਦੇਸ਼ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਕਿਸੇ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਮ ਦਾ ਮੌਤ ਸਰਟੀਫਿਕੇਟ ਚੋਣ ਕਮਿਸ਼ਨ ਦੀ ਵੈਬਸਾਈਟ ਉਤੇ ਵੀ ਅਪਲੋਡ ਕਰ ਦਿੱਤਾ। ਨਿਊਜ਼ ਵੈਬਸਾਈਟ ‘ਲੱਲੂਰਾਮ’ ਅਤੇ 'ਅਮਰ ਉਜਾਲਾ' ਅਨੁਸਾਰ ਸਰਟੀਫਿਕੇਟ ਜਾਰੀ ਕਰਨ ਵਾਲੀ ਸੰਸਥਾ ਦੇ ਅੱਗੇ ਸੋਨਭਦਰ ਦਾ ਪਤੂਗੰਜ/ਸ਼ਾਹਗੰਜ ਪੀਐਚਸੀ ਦਾ ਜ਼ਿਕਰ ਕੀਤਾ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾ ਦੀ ਪੈ ਗਈ।
ਇਹ ਵੀ ਪੜ੍ਹੋ : ਕਾਰ ਨਹਿਰ ’ਚ ਡਿੱਗੀ, 3 ਦੀ ਮੌਤ
ਵੈਬਸਾਈਟ ਉਤੇ ਅਪਲੋਡ ਸਰਟੀਫਿਕੇਟ ਮਨੋਹਰ ਲਾਲ ਖੱਟਰ ਪੁੱਤਰ ਹਰਬੰਸ ਲਾਲ ਦੇ ਨਾਮ ਨਾਲ ਦੋ ਫਰਵਰੀ 2023 ਨੂੰ ਜਾਰੀ ਕੀਤਾ ਗਿਆ ਹੈ। ਸਰਟੀਫਿਕੇਟ ਵਿੱਚ ਮੌਤ 5 ਮਈ 2022 ਨੂੰ ਦਰਜ ਕੀਤੀ ਗਈ ਹੈ। ਇਸ ਸਰਟੀਫਿਕੇਟ ਵਿੱਚ ਪਤਾ ਹਰਿਆਣਾ ਦੇ ਮੁੱਖ ਮੰਤਰੀ ਦਾ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਮਿਲਣ ਦੇ ਬਾਅਦ ਡੀਐਮ ਚੰਦਰ ਵਿਜੈ ਸਿੰਘ ਨੇ ਸਬੰਧਤ ਅਫਸਰਾਂ ਤੋਂ ਪੁੱਛਗਿੱਛ ਕੀਤੀ ਹੈ। ਇਹ ਵੀ ਕਿਹਾ ਕਿ ਇਸ ਸਬੰਧੀ ਮੁਕਦਮਾ ਦਰਜ ਕੀਤਾ ਗਿਆ ਹੈ।(MOREPIC1)
ਇਹ ਵੀ ਕਿਹਾ ਗਿਆ ਹੈ ਕਿ ਸੋਨਭਦਰ ਜ਼ਿਲ੍ਹੇ ਵਿੱਚ ਨਾ ਪਤੂਗੰਜ ਵਿਚ ਕੋਈ ਪੀਐਚਸੀ ਹੈ ਅਤੇ ਨਾ ਹੀ ਸ਼ਾਹਗੰਜ ਵਿੱਚ। ਸ਼ਾਹਗੰਜ ਵਿੱਚ ਪੀਐਚਸੀ ਜ਼ਰੂਰ ਹੈ, ਪ੍ਰੰਤੂ ਉਥੋਂ ਕਾਫੀ ਸਮੇਂ ਤੋਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ।