ਨਵੀਂ ਦਿੱਲੀ,9 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਵਿਰੋਧੀ ਪਾਰਟੀਆਂ ਦੀਆਂ ਦਲੀਲਾਂ ਤੋਂ ਘਬਰਾਈ ਭਾਜਪਾ ਨੇ ਲੋਕ ਸਭਾ 'ਚ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਸੋਮਵਾਰ ਯਾਨੀ 13 ਫਰਵਰੀ ਤੱਕ ਸਦਨ 'ਚ ਮੌਜੂਦ ਰਹਿਣ ਲਈ ਵ੍ਹਿਪ ਜਾਰੀ ਕੀਤਾ ਹੈ। ਭਾਜਪਾ ਵੱਲੋਂ ਜਾਰੀ ਇਸ ਤਿੰਨ ਲਾਈਨ ਵਾਲੇ ਵ੍ਹਿਪ 'ਚ ਪਾਰਟੀ ਨੇ ਲੋਕ ਸਭਾ 'ਚ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਬਜਟ ਸੈਸ਼ਨ ਦੇ ਪਹਿਲੇ ਪੜਾਅ ਦੇ ਬਾਕੀ ਬਚੇ ਦਿਨਾਂ ਯਾਨੀ 13 ਫਰਵਰੀ ਤੱਕ ਸਦਨ 'ਚ ਮੌਜੂਦ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਅਸਲ 'ਚ ਲੋਕ ਸਭਾ 'ਚ ਆਮ ਬਜਟ 2023-2024 'ਤੇ ਚਰਚਾ ਚੱਲ ਰਹੀ ਹੈ ਅਤੇ ਇਸ ਲਈ ਭਾਜਪਾ ਚਾਹੁੰਦੀ ਹੈ ਕਿ ਉਹ ਚਰਚਾ ਦੌਰਾਨ ਉਸਦੇ ਸਾਰੇ ਸੰਸਦ ਮੈਂਬਰ ਸਦਨ 'ਚ ਮੌਜੂਦ ਰਹਿਣ।ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਦਨ 'ਚ ਬਜਟ 'ਤੇ ਚੱਲ ਰਹੀ ਚਰਚਾ ਦੌਰਾਨ ਭਾਜਪਾ ਅਤੇ ਸਰਕਾਰ ਲਈ ਉਸ ਸਮੇਂ ਨਮੋਸ਼ੀ ਦੀ ਸਥਿਤੀ ਪੈਦਾ ਹੋ ਗਈ, ਜਦੋਂ ਸਦਨ 'ਚ ਕੋਰਮ ਪੂਰਾ ਨਾ ਹੋਣ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ ਸੀ।