ਨਵੀਂ ਦਿੱਲੀ,7 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਮਦਰਾਸ ਹਾਈ ਕੋਰਟ ਦੀ ਜੱਜ ਵਜੋਂ ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਗੌਰੀ ਦੀ ਨਿਯੁਕਤੀ ਵਿਰੁੱਧ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਗੌਰੀ ਦੇ ਸਿਆਸੀ ਪਿਛੋਕੜ ਦਾ ਹਵਾਲਾ ਦਿੰਦੇ ਹੋਏ ਇਹ ਦਲੀਲ ਦਿੱਤੀ ਗਈ ਸੀ ਕਿ ਜੱਜ ਵਜੋਂ ਸਹੁੰ ਚੁੱਕਣ ਵਾਲੇ ਵਿਅਕਤੀ ਨੂੰ ਸੰਵਿਧਾਨ ਵਿੱਚ ਪੂਰਾ ਭਰੋਸਾ ਹੋਣਾ ਚਾਹੀਦਾ ਹੈ।ਬੈਂਚ ਨੇ ਕਿਹਾ ਕਿ ਅਤੀਤ ਵਿੱਚ ਅਜਿਹੇ ਮੌਕੇ ਆਏ ਹਨ ਜਦੋਂ ਸਿਆਸੀ ਪਿਛੋਕੜ ਵਾਲੇ ਲੋਕ ਸੁਪਰੀਮ ਕੋਰਟ ਵਿੱਚ ਜੱਜ ਵੀ ਬਣੇ ਹਨ। ਕਰੀਬ 22 ਮਿੰਟ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ।ਗੌਰੀ ਦੀ ਨਿਯੁਕਤੀ ਦੇ ਖਿਲਾਫ ਮਦਰਾਸ ਹਾਈ ਕੋਰਟ ਦੇ 22 ਵਕੀਲਾਂ ਦੇ ਸਮੂਹ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਗੌਰੀ ਭਾਜਪਾ ਨੇਤਾ ਹੈ। ਵਕੀਲਾਂ ਨੇ ਕਿਹਾ ਸੀ ਕਿ ਵਿਕਟੋਰੀਆ ਗੌਰੀ ਨੇ ਇਸਲਾਮ ਨੂੰ ਹਰਾ ਅੱਤਵਾਦ ਅਤੇ ਈਸਾਈਆਂ ਨੂੰ ਚਿੱਟਾ ਅੱਤਵਾਦ ਵਰਗੇ ਬਿਆਨ ਵੀ ਦਿੱਤੇ ਸਨ।