ਨਵੀਂ ਦਿੱਲੀ, 6 ਫਰਵਰੀ, ਦੇਸ਼ ਕਲਿੱਕ ਬਿਓਰੋ :
ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਜਾਂਦੀ ‘ਪਰੀਕਸ਼ਾ ਪੇ ਚਰਚਾ’ ਉਤੇ 28 ਕਰੋੜ ਰੁਪਏ ਖਰਚ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਰੀਕਸ਼ਾ ਪੇ ਚਰਚਾ ਦੇ ਹੁਣ ਤੱਕ 5 ਆਯੋਜਨਾਂ ਉਤੇ 28 ਕਰੋੜ ਰੁਪਏ ਖਰਚ ਕੀਤੇ ਗਏ ਹਨ। ਕੇਂਦਰੀ ਸਿੱਖਿਆ ਰਾਜ ਮੰਤਰੀ ਅਨਪੁਰਣਾ ਦੇਵੀ ਨੇ ਲੋਕ ਸਭਾ ਵਿੱਚ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਨੇ ਲੋਕ ਸਭਾ ਵਿੱਚ ਪੁੱਛੇ ਗਏ ਇਕ ਸਵਾਲ ਦਾ ਲਿਖਤੀ ਉਤਰ ਦਿੰਦੇ ਹੋਏ ਦੱਸਿਆ ਕਿ 2018 ਵਿੱਚ ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਉਤੇ 3.67 ਕਰੋੜ ਰੁਪਏ, 2019 ਵਿੱਚ 4.93 ਕਰੋੜ ਰੁਪਏ, 2020 ਵਿੱਚ 5.69 ਕਰੋੜ ਰੁਪਏ, 2021 ਵਿੱਚ 6 ਕਰੋੜ ਰੁਪਏ ਅਤੇ 2022 ਵਿੱਚ 8.6 ਕਰੋੜ ਰੁਪਏ ਖਰਚ ਹੋਏ ਹਨ। ਮੰਤਰੀ ਵੱਲੋਂ ਦਿੱਤੇ ਗਏ ਜਵਾਬ ਵਿੱਚ ਇਸ ਵਾਲ ਕੀਤੇ ਗਏ ਪ੍ਰੋਗਰਾਮ ਖਰਚਾ ਨਹੀਂ ਦੱਸਿਆ ਗਿਆ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਦਾ ਛੇਵਾਂ ਆਯੋਜਨ 27 ਜਨਵਰੀ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕੀਤਾ ਗਿਆ ਸੀ।