ਨਵੀਂ ਦਿੱਲੀ, 6 ਫ਼ਰਵਰੀ, ਦੇਸ਼ ਕਲਿਕ ਬਿਊਰੋ:
ਸੁਪਰੀਮ ਕੋਰਟ ਨੂੰ ਅੱਜ ਸੋਮਵਾਰ ਨੂੰ ਪੰਜ ਨਵੇਂ ਜੱਜ ਮਿਲੇ ਹਨ। ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਜੱਜਾਂ ਨੂੰ ਸਹੁੰ ਚੁਕਾਈ। ਹੁਣ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 32 ਹੋ ਗਈ ਹੈ। ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰ ਸੰਖਿਆ 34 ਹੈ। ਰਾਜਸਥਾਨ, ਪਟਨਾ ਅਤੇ ਮਨੀਪੁਰ ਹਾਈ ਕੋਰਟਾਂ ਦੇ ਤਿੰਨ ਚੀਫ਼ ਜਸਟਿਸਾਂ, ਜਸਟਿਸ ਪੰਕਜ ਮਿੱਤਲ, ਜਸਟਿਸ ਸੰਜੇ ਕਰੋਲ ਅਤੇ ਪੀਵੀ ਸੰਜੇ ਕੁਮਾਰ ਨੇ ਸਹੁੰ ਚੁੱਕੀ।ਇਸ ਦੇ ਨਾਲ ਹੀ ਪਟਨਾ ਹਾਈ ਕੋਰਟ ਦੇ ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਮਨੋਜ ਮਿਸ਼ਰਾ ਨੂੰ ਸਹੁੰ ਚੁੱਕਾਈ ਗਈ।ਜਿਸ ਕੌਲਿਜੀਅਮ 'ਤੇ ਇਹ ਸਾਰਾ ਵਿਵਾਦ ਚੱਲ ਰਿਹਾ ਸੀ, ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਜੱਜਾਂ ਦੀ ਨਿਯੁਕਤੀ ਅਤੇ ਤਬਾਦਲੇ ਦੀ ਪ੍ਰਣਾਲੀ ਹੈ। ਕੌਲਿਜੀਅਮ ਦੇ ਮੈਂਬਰ ਜੱਜ ਹੀ ਹੁੰਦੇ ਹਨ। ਉਹ ਨਵੇਂ ਜੱਜਾਂ ਦੀ ਨਿਯੁਕਤੀ ਲਈ ਨਾਵਾਂ ਦੇ ਸੁਝਾਅ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਭੇਜਦੇ ਹਨ। ਪ੍ਰਵਾਨਗੀ ਤੋਂ ਬਾਅਦ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ।ਸਾਲ 1993 ਵਿੱਚ ਦੇਸ਼ ਵਿੱਚ ਕੌਲਿਜੀਅਮ ਪ੍ਰਣਾਲੀ ਲਾਗੂ ਕੀਤੀ ਗਈ ਸੀ।