HAL ਦੀ ਹੈਲੀਕਾਪਟਰ ਫੈਕਟਰੀ ਵੀ ਦੇਸ਼ ਨੂੰ ਸੌਂਪਣਗੇ
ਨਵੀਂ ਦਿੱਲੀ,6 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਗਲੁਰੂ ਵਿੱਚ ਇੰਡੀਆ ਐਨਰਜੀ ਵੀਕ 2023 ਦਾ ਉਦਘਾਟਨ ਕਰਨਗੇ। ਇਸ ਸਮੇਂ ਦੌਰਾਨ, 11 ਰਾਜ ‘ਚ E20 ਪੈਟਰੋਲ ਦੀ ਸ਼ੁਰੂਆਤ ਵੀ ਹੋਵੇਗੀ, ਜੋ ਕਿ 20% ਈਥਾਨੌਲ ਨਾਲ ਮਿਲ ਕੇ ਬਣਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸੂਰਜੀ ਊਰਜਾ 'ਤੇ ਚੱਲਣ ਵਾਲੇ ਸੋਲਰ ਕੁਕਿੰਗ ਸਿਸਟਮ ਨੂੰ ਵੀ ਪੇਸ਼ ਕਰਨਗੇ। ਊਰਜਾ ਹਫ਼ਤਾ 6 ਫਰਵਰੀ ਤੋਂ 8 ਫਰਵਰੀ ਤੱਕ ਚੱਲੇਗਾ।ਇਸ ਤੋਂ ਇਲਾਵਾ ਪੀਐਮ ਮੋਦੀ ਕਰਨਾਟਕ ਦੇ ਤੁਮਾਕੁਰੂ ਵਿੱਚ ਐਚਏਐਲ ਦੀ ਹੈਲੀਕਾਪਟਰ ਫੈਕਟਰੀ ਦੇਸ਼ ਨੂੰ ਸੌਂਪਣਗੇ। ਇਹ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਹੈ। ਇੱਥੇ 20 ਸਾਲਾਂ ਵਿੱਚ 1000 ਤੋਂ ਵੱਧ ਹੈਲੀਕਾਪਟਰ ਬਣਾਏ ਜਾਣਗੇ।ਪੀਐਮ ਮੋਦੀ ਨੇ ਐਤਵਾਰ ਨੂੰ ਟਵੀਟ ਕਰਕੇ ਕਰਨਾਟਕ ਦੌਰੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਕੱਲ (6 ਫਰਵਰੀ ਨੂੰ) ਕਰਨਾਟਕ ਵਿੱਚ ਰਹਾਂਗਾ। ਬੰਗਲੌਰ ਪਹੁੰਚ ਕੇ, ਮੈਂ ਇੰਡੀਆ ਐਨਰਜੀ ਵੀਕ 2023 ਵਿੱਚ ਹਿੱਸਾ ਲੈਣ ਜਾ ਰਿਹਾ ਹਾਂ। ਇਸ ਤੋਂ ਬਾਅਦ ਮੈਂ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਅਤੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਤੁਮਕੁਰੂ ਜਾਵਾਂਗਾ।