ਹਿਸਾਰ: 5 ਫਰਵਰੀ, ਦੇਸ਼ ਕਲਿੱਕ ਬਿਓਰੋ
ਹਿਸਾਰ ਵਿੱਚ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਗੈਸ ਗੀਜਰ ਦੀ ਗੈਸ ਨੇ ਦੋ ਮਾਸੂਮ ਸਕੇ ਭਰਾਵਾਂ ਦੀ ਜਾਨ ਲੈ ਲਈ ਹੈ। ਜਿਨ੍ਹਾਂ ਦੀ ਉਮਰ 8 ਸਾਲ ਅਤੇ 11 ਸਾਲ ਸੀ।
ਸੂਤਰਾਂ ਮੁਤਾਬਕ ਹਿਸਾਰ ਦੇ ਇੱਕ ਪਰਿਵਾਰ ਨੇ ਕਿਸੇ ਸਮਾਗਮ ‘ਤੇ ਜਾਣਾ ਸੀ ਅਤੇ ਦੋਵੇਂ ਭਰਾ ਵਾਲ ਕਟਵਾ ਕੇ ਆਏ ਸਨ। ਜਦ ਨਹਾਉਣ ਲਈ ਬਾਥਰੂਮ ਵਿੱਚ ਗਏ ਤਾਂ ਗੈਸ ਗੀਜ਼ਰ ਦੀ ਗੈਸ ਚੜ੍ਹਨ ਨਾਲ ਉਹ ਬੇਹੋਸ਼ ਹੋ ਗਏ । ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।