ਨਵੀਂ ਦਿੱਲੀ, 1 ਫਰਵਰੀ, ਦੇਸ਼ ਕਲਿੱਕ ਬਿਓਰੋ :
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਆਮ ਬਜਟ 2023-24 ਪੇਸ਼ ਕੀਤਾ ਗਿਆ। ਕੇਂਦਰੀ ਮੰਤਰੀ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਹਰੇਕ ਵਰਗ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਇਲੈਟ੍ਰਨਿਕ ਵਾਹਨਾਂ ਵਿੱਚ ਵਰਤੋਂ ਕੀਤੇ ਜਾਣ ਵਾਲੀ ਲਿਥੀਅਮ ਆਇਨ ਬੈਟਰੀਆਂ ਉਤੇ ਕਰ ਟੈਕਸ ਨੂੰ ਘਟਾ ਕੇ 13 ਫੀਸਦੀ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਜਟ ਵਿੱਚ ਸਿਗਰਿਟ ਉਤੇ ਟੈਕਸ 16 ਫੀਸਦੀ ਵਧਾਇਆ ਗਿਆ ਹੈ। ਬਜਟ ਮੁਤਾਬਕ ਮੋਬਾਇਲ, ਟੈਲੀਵੀਜਨ, ਚਿਮਨੀ ਦੇ ਨਿਰਮਾਣ ਲਈ ਵੀ ਸੀਮਾ ਸ਼ੁਲਕ ਵਿੱਚ ਰਾਹਤ ਦਿੱਤੀ ਗਈ ਹੈ। ਕੇਂਦਰੀ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਕਈ ਚੀਜ਼ਾਂ ਸਸਤੀਆਂ ਹੋਣਗੀਆਂ ਅਤੇ ਕਈ ਮਹਿੰਗੀਆਂ ਹੋਣਗੀਆਂ।
ਇਹ ਹੋਵੇਗਾ ਸਸਤਾ
- ਕੁਝ ਮੋਬਾਇਲ ਪਾਰਟ ਉਤੇ ਕਸਟਮ ਡਿਊਟੀ ਵਿੱਚ ਰਾਹਤ
- ਇਲੈਕਟ੍ਰਿਕ ਕਾਰ ਵੀ ਹੋਵੇਗੀ ਸਸਤੀ, ਲਿਥੀਅਮ ਆਇਨ ਬੈਟਰੀ ਦੇ ਆਯਾਤ ਉਤੇ ਕਸਟਮ ਡਿਊਟੀ ਵਿੱਚ ਛੋਟੀ ਦਿੱਤੀ ਗਈ ਹੈ।
- ਟੀਵੀ ਸਸਤਾ ਹੋਵੇਗਾ, ਇਮਪੋਰਟ ਡਿਊਟੀ ਘੱਟ ਹੋਵੇਗੀ, ਇਲੈਕਟ੍ਰੀਕਲ ਸਾਮਾਨ ਵੀ ਸਸਤਾ ਹੋਵੇਗਾ, ਟੈਲੀਵੀਜਨ ਦੇ ਓਪਨ ਸੇਲ ਦੇ ਕਲਪੁਰਜਿਆਂ ਉਤੇ ਸੀਮਾ ਸ਼ੁਲਕ ਘਟਾਕੇ 2.5 ਫੀਸਦੀ ਕੀਤਾ ਗਿਆ ਹੈ।
- ਮੋਬਾਇਲ ਪਾਰਟ ਦੀਆਂ ਕੀਮਤਾਂ ਵੀ ਘੱਟ ਹੋਣਗੀਆਂ, ਕਿਉਂਕਿ ਕਸਟਮ ਡਿਊਟੀ ਘੱਟ ਕੀਤੀ ਗਈ ਹੈ।
- ਲੈਬ ਨਿਰਮਿਤ ਹੀਰੇ ਦੇ ਸੀਡਸ ਉਤੇ ਕਸਟਮ ਡਿਊਟੀ ਵਿੱਚ ਛੋਟ
- ਰਬੜ ਵਿੱਚ ਡਿਊਟੀ ਘੱਟ ਕੀਤੀ ਗਈ।
- ਆਟੋਮੋਬਾਇਲ ਸਸਤੇ ਹੋਣਗੇ
- ਖਿਡੌਣੇ, ਸਾਈਕਲ ਹੋਣਗੇ ਸਸਤੇ
- ਝੀਂਗਾ ਫ੍ਰੀਡ ਉਤੇ ਸੀਮਾ ਸ਼ੁਲਕ ਘੱਟ, ਹੋਵੇਗਾ ਸਸਤਾ
ਇਹ ਹੋਵੇਗਾ ਮਹਿੰਗਾ
- ਚਾਂਦੀ ਉਤੇ ਕਸਟਮ ਡਿਊਟੀ ਵਧਾਈ ਗਈ ਹੈ, ਇਸਦਾ ਮਤਲਬ ਹੈ ਕਿ ਚਾਂਦੀ ਕੁਝ ਮਹਿੰਗੀ ਹੋਵੇਗੀ, ਭਾਵ ਸੋਨਾ, ਚਾਂਦੀ ਅਤੇ ਹੀਰਾ ਮਹਿੰਗਾ ਹੋਵੇਗਾ।
- ਸਿਗਰਿਟ ਮਹਿੰਗੀ ਹੋਵੇਗੀ।
- ਕਿਚਨ ਇਲੈਕਿਟ੍ਰਕ ਚਿਮਨੀ ਉਤੇ ਟੈਕਸ ਵਧਾਇਆ ਗਿਆ ਹੈ
- ਆਯਾਤ ਖਿਡੌਣੇ, ਸਾਈਕਲ