ਨਵੀਂ ਦਿੱਲੀ, 27 ਜਨਵਰੀ, ਦੇਸ਼ ਕਲਿੱਕ ਬਿਓਰੋ :
ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਭਾਰਤ ਜੋੜੋ ਯਾਤਰਾ ਨੂੰ ਅੱਜ ਕੁਝ ਹੀ ਕਿਲੋਮੀਟਰ ਚੱਲਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਕਸ਼ਮੀਰ ਵਿੱਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨਾਲੋਂ ਅਚਾਨਕ ਸੁਰੱਖਿਆ ਹਟਾ ਦਿੱਤੀ ਗਈ ਹੈ। ਰਾਹੁਲ ਗਾਂਧੀ ਨੇ ਖੁਦ ਵੀ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ, ‘ਅੱਜ ਯਾਤਰਾ ਦੌਰਾਨ ਪੁਲਿਸ ਦੀ ਸੁਰੱਖਿਆ ਵਿਵਸਥਾ ਹਟਾ ਦਿੱਤੀ ਗਈ ਹੈ। ਟਨਲ ਤੋਂ ਨਿਕਲਣ ਦੇ ਬਾਅਦ ਪੁਲਿਸ ਕਰਮਚਾਰੀ ਦਿਖਾਈ ਨਹੀਂ ਦਿੱਤੇ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੋਰ ਨਹੀਂ ਚਲ ਸਕਦੇ, ਮੈਨੂੰ ਯਾਤਰਾ ਰੋਕਣੀ ਪਈ। ਬਾਕੀ ਲੋਕ ਯਾਤਰਾ ਕਰ ਰਹੇ ਸਨ। ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਆਗੂ ਕੇ ਸੀ ਵੇਣੂਗੋਪਾਲ ਨੇ ਟਵੀਟ ਕਰਕੇ ਕਿਹਾ, ‘ਜਿੱਥੇ ਸਬੰਧਤ ਏਜੰਸੀਆਂ ਨੇ ਸੁਰੱਖਿਆ ਵਿਵਸਥਾ ਨੂੰ ਦੁਰਸਤ ਨਹੀਂ ਕੀਤਾ ਹੈ, ਭਾਰਤ ਜੋੜੋ ਯਾਤਰਾ ਦੇ ਨਾਲ ਕੋਈ ਵੀ ਸੁਰੱਖਿਆ ਅਧਿਕਾਰੀ ਨਹੀਂ ਹੈ। ਇਕ ਗੰਭੀਰਤ ਚੂਕ ਹੈ। ਰਾਹੁਲ ਗਾਂਧੀ ਅਤੇ ਹੋਰ ਯਾਤਰੀ ਬਿਨਾਂ ਕਿਸੇ ਸੁਰੱਖਿਆ ਦੇ ਨਹੀਂ ਚਲ ਸਕਦੇ।