ਮੋਹਨ ਭਾਗਵਤ ਤੇ ਪੰਚਜਨਿਆ ਦੇ ਦੋ ਸੰਪਾਦਕਾਂ ਉਤੇ ਐਫਆਈਆਰ ਦਰਜ
ਨਵੀਂ ਦਿੱਲੀ, 27 ਜਨਵਰੀ, ਦੇਸ਼ ਕਲਿੱਕ ਬਿਓਰੋ :
ਇਕ ਸੱਜੇ ਪੱਖੀ ਲੇਖਕ ਤੇ ਯੂਟਿਊਬਰ ਸੰਦੀਪ ਦਿਓ ਨੇ ਆਰ ਐਸ ਐਸ ਪ੍ਰਮੁੱਖ ਮੋਹਨ ਭਾਗਵਤ ਖਿਲਾਫ ਉਨ੍ਹਾਂ ਵੱਲੋਂ ਆਰ ਐਸ ਐਸ ਦੇ ਅਖਬਾਰ ‘ਪੰਚਜਨਿਆਂ’ ਵਿੱਚ ਦਿੱਤੀ ਇਕ ਇੰਟਰਵਿਊ ਵਿੱਚ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਣਉਣ ’ਤੇ ਫੌਜਦਾਰੀ ਕੇਸ ਦਰਜ ਕਰਵਾਇਆ ਹੈ। ਮੋਹਨ ਭਾਗਵਤ ਦੇ ਨਾਲ ਪੰਚਜਨਿਆ ਦੇ ਸੰਪਾਦਕ ਪਰਫੁੱਲ ਕੇਟਕਰ ਤੇ ਜਥੇਬੰਦਕ ਸੰਪਾਦਕ ਹਿਤੇਸ਼ ਸੰਕਰ ਉਤੇ ਵੀ ਇਹ ਕੇਸ ਦਰਜ ਕਰਵਾਇਆ ਹੈ। ਮੋਹਨ ਭਾਗਵਤ ਉਪਰ ਦੋਸ਼ ਹੈ ਕਿ ਉਨ੍ਹਾਂ ਨੇ ਆਪਣੀ ਤਾਜ਼ਾ ਇੰਟਰਵਿਊ ਵਿੱਚ ਹਿੰਦੂ ਧਾਰਮਿਕ ਹਸਤੀਆਂ ਨੂੰ ਸਮਲਿੰਗਤਾ ਨਾਲ ਜੋੜਿਆ ਹੈ। ਮੋਹਨ ਭਾਗਵਤ ਉਤੇ ਲਾਰਡ ਕ੍ਰਿਸ਼ਨ ਖਿਲਾਫ ਵੀ ਭੜਕਾਊ ਟਿੱਪਣੀਆਂ ਕਰਨ ਦਾ ਦੋਸ਼ ਹੈ।
‘ਦੀ ਵਾਇਰ’ ਵਿੱਚ ਛਪੀ ਇਕ ਰਿਪੋਰਟ ਵਿੱਚ ਲਿਖਿਆ ਹੈ ਕਿ ਦਿਓ ਨੇ ਆਪਣੇ ਬਲੌਗ ਉਤੇ ਦੋਵਾਂ ਸੰਪਾਦਕਾਂ ਤੱਕ ਵੀ ਪਹੁੰਚ ਕਰਕੇ ਇਸ ਸਬੰਧੀ ਮੁਆਫੀ ਮੰਗਣ ਅਤੇ ‘ਭੁੱਲ ਦੀ ਸੋਧ’ ਛਾਪਣ ਲਈ ਕਿਹਾ ਹੈ ਪਰ ਉਨ੍ਹਾਂ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਉਸ ਨੇ ਸੰਘ ਮੁੱਖੀ ਨੂੰ ਵੀ ਟਵਿੱਟਰ ਉਤੇ ਟੈਗ ਕਰਕੇ ਆਪਣਾ ਬਿਆਂਨ ਵਾਪਸ ਲੈਣ ਦੀ ਬੇਨਤੀ ਕੀਤੀ ਹੈ।
‘ਦੀ ਵਾਇਰ’ ਨੇ ਸਾਬਕਾ ਸੀ ਬੀ ਆਈ ਮੁੱਖੀ ਐਸ ਨਾਗੇਸ਼ਵਰ ਰਾਓ ਦੀ ਸ਼ਿਕਾਇਤ ਦੀ ਕਾਪੀ ਵੀ ਜੋ ਉਹਨਾਂ ਆਪਣੇ ਟਵਿੱਟਰ ਹੈਂਡਲ ਉਤੇ ਸਾਂਝੀ ਕੀਤੀ ਹੈ, ਛਾਪੀ ਹੈ।
ਇਸ ਇੰਟਰਵਿਊ ਵਿੱਚ ਭਾਗਵਤ ਨੇ ਹਿੰਦੂ ਸੱਭਿਅਤਾ ਵੱਲੋਂ ‘ਸਮਲਿੰਗਕਤਾ’ ਨੂੰ ਰਿਵਾਇਤੀ ਤੌਰ ਉਤੇ ਪ੍ਰਵਾਨ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ‘ਮਹਾਂਭਾਰਤ’ ਵਿੱਚੋਂ ਹੇਠਲਾ ਹਵਾਲਾ ਦਿੱਤਾ ਹੈ।
‘ਜਾਰਸੰਧਾ ਦੇ ਦੋ ਜਰਨੈਲ ਸਨ- ਹੰਸ ਅਤੇ ਦਿੰਭਕਾ। ਕਿਉਂਕਿ ਉਹਨਾਂ ‘ਚ ਬਹੁਤ ਹੀ ਜ਼ਿਆਦਾ ਨੇੜਤਾ ਸੀ, ਕ੍ਰਿਸ਼ਨ ਨੇ ਇਕ ਅਫਵਾਹ ਫੈਲਾਅ ਦਿੱਤੀ ਕਿ ਦਿੰਭਕਾ ਮਰ ਚੁੱਕਾ ਹੈ, ਜਿਸ ਨੇ ਹੰਸ ਨੂੰ ਵੀ ਆਤਮ ਹੱਤਿਆ ਕਰ ਲਈ ਪ੍ਰੰਰਿਤ ਕੀਤਾ। ਇਸ ਤਰ੍ਹਾਂ ਨਾਲ ਉਸਨੇ ਦੋ ਜਰਨੈਲ ਮਾਰ ਦਿੱਤੇ…ਇਹ ਅਸਲੀਅਤ ਵਿੱਚ ਕੀ ਸੀ? ਇਹ ਵੀ ਸਾਰਾ ਇਹੀ ਸੀ। ਉਨ੍ਹਾਂ ਦੋਵਾਂ ’ਚ ਇਹੀ ਸਬੰਧ ਸਨ। ਮਨੁੱਖਾਂ ਵਿੱਚ ਪਹਿਲਾਂ ਹੀ ਇਹ ਕਿਸਮ ਹੈ। ਇਹ ਸਮੇਂ ਦੇ ਨਾਲ ਹੀ ਹੋਂਦ ਵਿੱਚ ਆ ਗਿਆ ਸੀ। ਇਕ ਵੈਟਰਨਰੀ ਡਾਕਟਰ ਹੁੰਦਿਆ, ਮੈਂ ਇਸ ਤੋਂ ਜਾਣੂ ਹਾਂ ਕਿ ਅਜਿਹੀ ਕਿਸਮ ਜਨਵਰਾਂ ਵਿੱਚ ਵੀ ਹੁੰਦੀ ਹੈ। ਇਹ ਜੀਵ ਵਿਗਿਆਨ ਵਿੱਚ ਕੁਦਰਤੀ ਹੈ। ਫਿਰ ਵੀ, ਇਸ ਸਬੰਧੀ ਬਹੁਤ ਸਾਰੀਆਂ ਗੱਲਾਂ ਹਨ। ਉਨ੍ਹਾਂ ਨੇ ਵੀ ਜਿਉਣਾ ਹੈ। ਉਹ ਵੱਖਰੀ ਕਿਸਮ ਦੀ ਪੈਦਾਇਸ਼ ਹਨ। ਉਨ੍ਹਾਂ ਅਨੁਸਾਰ, ਉਨ੍ਹਾਂ ਨੂੰ ਵੀ ਵੱਖਰੇ ਤੌਰ ਉਤੇ ਨਿੱਜੀ ਥਾਂ ਮਿਲਣੀ ਚਾਹੀਦੀ ਹੈ ਅਤੇ ਸਾਡੇ ਸਮਾਜ ਨਾਲ ਨੇੜਤਾ ਮਹਿਸੂਸ ਹੋਣੀ ਚਾਹੀਦੀ ਹੈ। ਇਹ ਅਸਲੀਅਤ ਵਿੱਚ ਬਿਲਕੁਲ ਸਾਧਾਰਣ ਹੈ।
ਦਿਓ ਦੀ ਸ਼ਿਕਾਇਤ ਹੈ ਕਿ ਹੰਸ ਤੇ ਦਿੰਭਕਾ ਦੀ ਇਕ ਸਮਲਿੰਗੀ ਜੋੜੇ ਵਜੋਂ ਵਿਆਖਿਆ ਜਾਂ ‘ਦੋਵਾਂ ਦੀ ਆਪਸੀ ਖਿੱਚ’ ਤੱਥਾਂ ਤੇ ਅਧਾਰਿਤ ਨਹੀਂ ਅਤੇ ਉਨ੍ਹਾਂ ਨੇ ਇਸ ਇਤਿਹਾਸਕ ਘਟਨਾ ਦਾ ‘ਸ੍ਰੀ ਹਰੀਵੰਸ ਪੁਰਾਣਾ’ ਵਿਚਲੀ ਅਸਲ ਵਿਆਖਿਆ ਪੇਸ਼ ਕੀਤੀ ਹੈ।
ਦਿਓ ਦਾ ਦੋਸ਼ ਹੈ ਕਿ ਭਾਗਵਤ ਦੀ ਇਸ ਵਿਆਖਿਆ ਵਿੱਚ ਸੰਘ ਪੱਛਮ ਦੀਆਂ ਅਦਿੱਖ ਤਾਕਤਾਂ ਬਸਤੀਵਾਦੀਆਂ ਤੇ ਇਬਰਾਹਿਮਕ ਸ਼ਕਤੀਆਂ ਦੇ ਹੱਥਾਂ ਵਿੱਚ ਖੇਡਦਾ ਨਜ਼ਰ ਆ ਰਿਹਾ ਹੈ। ਹਿੰਦੂ ਸਮਾਜ ਦੀ ਇਸ ਮਸਲੇ ਉਤੇ ਚੁੱਪ ਕਰਕੇ, ਮੈਨੂੰ ਇਹ ਕਾਨੂੰਨੀ ਰੁੱਖ ਅਖਤਿਆਰ ਕਰਨਾ ਪਿਆ ਹੈ।