ਨਵੀਂ ਦਿੱਲੀ, 26 ਜਨਵਰੀ, ਦੇਸ਼ ਕਲਿੱਕ ਬਿਓਰੋ :
ਯੂਪੀ ਵਿੱਚੋਂ ਇਕ ਅਜਿਹੀ ਖਬਰ ਆਈ ਹੈ ਜਿੱਥੇ ਦੋ ਪਤਨੀਆਂ ਦੇ ਪਤੀ ਦੀ ਵੰਡ ਕੀਤੀ ਗਈ ਹੈ। ਦੋਵੇਂ ਪਤਨੀਆਂ ਨੂੰ ਬਰਾਬਰ ਸਮਾਂ ਦੇਣ ਤੋਂ ਬਾਅਦ ਪਤੀ ਕੋਲ ਸਿਰਫ ਇਕ ਦਿਨ ਹੀ ਬਚਿਆ ਹੈ ਜਿਸ ਦਿਨ ਉਸਦੀ ਮਰਜ਼ੀ ਚਲੇਗੀ। ਯੂਪੀ ਦੇ ਮੁਰਾਦਾਬਾਦ ਵਿੱਚ ਇਕ ਵਿਅਕਤੀ ਨੇ ਚੋਰੀ ਤੋਂ ਆਪਣੇ ਦੋ ਵਿਆਹ ਕਰਵਾਏ ਸਨ। ਇਸ ਦਾ ਹੌਲੀ ਹੌਲੀ ਖੁਲਾਸਾ ਹੋ ਗਿਆ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋ ਪਤਨੀਆਂ ਵਿੱਚਕਾਰ ਇਕ ਹੈਰਾਨ ਕਰਨ ਵਾਲੀ ਵੰਡ ਕੀਤੀ ਗਈ।
ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਇੱਕ ਔਰਤ ਨੇ ਐਸਐਸਪੀ ਦਫ਼ਤਰ ਪਹੁੰਚ ਕੇ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਔਰਤ ਨੇ ਆਪਣੇ ਪਤੀ 'ਤੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਉਸ ਨੂੰ ਸਹੁਰੇ ਘਰ ਲਿਜਾਣ ਦੀ ਬਜਾਏ ਕਿਰਾਏ ਦੇ ਮਕਾਨ 'ਚ ਰੱਖ ਰਿਹਾ। ਇਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਵਿਅਕਤੀ ਨੇ ਪਹਿਲਾਂ ਵਿਆਹ ਕਰਵਾਇਆ ਹੋਇਆ ਹੈ ਜਿਸਦੇ ਤਿੰਨ ਬੱਚੇ ਵੀ ਹਨ।
ਔਰਤ ਦੀ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਐਸਐਸਪੀ ਨੇ ਦੋਵਾਂ ਧਿਰਾਂ ਨੂੰ ਕਾਊਂਸਲਿੰਗ ਲਈ ਨਾਰੀ ਉਤਥਾਨ ਕੇਂਦਰ ਭੇਜ ਦਿੱਤਾ। ਇੱਥੇ ਕੌਂਸਲਰ ਐਮਪੀ ਸਿੰਘ ਨੇ ਪਤੀ ਅਤੇ ਉਸ ਦੀਆਂ ਦੋਵੇਂ ਪਤਨੀਆਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਕਾਊਂਸਲਿੰਗ ਦੌਰਾਨ ਦੂਸਰੀ ਪਤਨੀ ਨੇ ਦੱਸਿਆ ਕਿ ਸਾਲ 2017 'ਚ ਫੋਨ 'ਤੇ ਹੋਈ ਗੱਲਬਾਤ ਕਾਰਨ ਦੋਵਾਂ 'ਚ ਦੋਸਤੀ ਹੋ ਗਈ। ਇਸ ਤੋਂ ਬਾਅਦ ਦੋਹਾਂ ਦਾ ਵਿਆਹ ਹੋ ਗਿਆ, ਪਰ ਮੁੰਡੇ ਨੇ ਇਹ ਨਹੀਂ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ। ਪਤੀ ਨੇ ਦੋਹਾਂ ਨੂੰ ਦੱਸਿਆ ਕਿ ਉਹ ਦੋਵੇਂ ਪਤਨੀਆਂ ਨੂੰ ਰੱਖਣਾ ਚਾਹੁੰਦਾ ਹੈ।
ਇਸੇ ਮਾਮਲੇ 'ਚ ਕੌਂਸਲਰ ਐਮਪੀ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦਾ ਪਹਿਲਾ ਵਿਆਹ 4-5 ਸਾਲ ਪਹਿਲਾਂ ਹੋਇਆ ਸੀ। ਜਿਸ ਨੂੰ ਲੁਕਾ ਕੇ ਉਸ ਨੇ ਸ਼ਿਕਾਇਤ ਕਰਨ ਵਾਲੀ ਔਰਤ ਨਾਲ ਵਿਆਹ ਕਰਵਾਇਆ। ਉਸ ਦਾ ਖਰਚਾ ਵੀ ਉਹ ਦਿੰਦਾ ਰਿਹਾ। ਪਰ ਝਗੜਾ ਉਦੋਂ ਵੱਧ ਗਿਆ ਜਦੋਂ ਦੂਜੀ ਪਤਨੀ ਨੂੰ ਇਹ ਜਾਣਨ ਨੂੰ ਮਿਲਿਆ ਕਿ ਉਸਦਾ ਪਤੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਅਤੇ ਉਸਦੇ 3 ਬੱਚੇ ਹਨ।
ਐਮਪੀ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਇਹ ਮਾਮਲਾ ਉਨ੍ਹਾਂ ਕੋਲ ਆਇਆ। ਇਸ ਘਟਨਾ ਨੂੰ ਲੈ ਕੇ ਦੂਜੀ ਪਤਨੀ ਕਾਫੀ ਗੁੱਸੇ 'ਚ ਸੀ। ਉਸ ਦਾ ਕਹਿਣਾ ਹੈ ਕਿ ਉਸ ਨਾਲ ਧੋਖਾ ਹੋਇਆ ਹੈ। ਤਿੰਨਾਂ ਨਾਲ ਗੱਲ ਹੋਈ। ਇਹ ਸਹਿਮਤੀ ਬਣੀ ਹੈ ਕਿ ਦੋਵੇਂ ਪਤਨੀਆਂ ਆਪਣੇ ਸਹੁਰੇ ਘਰ ਵੱਖ-ਵੱਖ ਰਹਿਣਗੀਆਂ। ਪਤੀ ਦੋਵਾਂ ਨੂੰ ਬਰਾਬਰ ਖਰਚ ਅਤੇ ਬਰਾਬਰ ਸਮਾਂ ਦੇਵੇਗਾ। ਇਸ ਹਿਸਾਬ ਨਾਲ ਉਹ ਦੋਵਾਂ ਨੂੰ 3-3 ਦਿਨ ਦਾ ਸਮਾਂ ਦੇਵੇਗਾ। ਇੱਕ ਦਿਨ ਉਹ ਆਪਣੀ ਮਰਜ਼ੀ ਨਾਲ ਭਾਵੇਂ ਤਾਂ ਰਿਸ਼ਤੇਦਾਰੀ, ਮਾਪਿਆਂ, ਦੋਸਤਾਂ-ਮਿੱਤਰਾਂ ਯਾ ਪਸੰਦੀਦਾ ਘਰਵਾਲੀ ਨਾਲ ਸਮਾਂ ਬਿਤਾ ਸਕਦਾ ਹੈ।